ਸੁਖਪਾਲ ਸਿੰਘ ਹੁੰਦਲ, ਕਪੂਰਥਲਾ

ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੇਸ਼ੇਵਰ ਨਸ਼ਾ ਤਸਕਰ ਸਰਬਜੀਤ ਸਿੰਘ ਲੋਗਾ ਪੁੱਤਰ ਹਰਕੀਰਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਜ਼ਿਲ੍ਹਾ ਕਪੂਰਥਲਾ ਤੇ ਵਰੁਣ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਰਪੰਚ ਕਲੋਨੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ 1 ਕਿੱਲੋ ਹੈਰੋਇਨ ਤੇ 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਦੇ ਹੋਏ ਕਾਬੂ ਕੀਤਾ। ਸੀਆਈਏ ਸਟਾਫ਼ 'ਚ ਕੀਤੀ ਗਈ ਪ੍ਰਰੈੱਸ ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ-ਡੀ ਮਨਪ੍ਰਰੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਐੱਸਐੱਸਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਚਲਾਈ ਗਈ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਡੀਐੱਸਪੀ ਵਿਸ਼ਾਲਜੀਤ ਸਿੰਘ, ਡੀਐੱਸਪੀ-ਡੀ ਸੁਰਿੰਦਰ ਚਾਂਦ, ਸੀਆਈਏ ਇੰਚਾਰਜ਼ ਕਪੂਰਥਲਾ ਇੰਸਪੈਕਟਰ ਬਲਵਿੰਦਰਪਾਲ ਤੇ ਸੀਆਈਏ ਇੰਚਾਰਜ਼ ਫਗਵਾੜਾ ਇੰਸਪੈਕਟਰ ਹਰਮੀਤ ਸਿੰਘ ਵੱਲੋਂ 16 ਮਈ ਨੂੰ ਥਾਣਾ ਕੋਤਵਾਲੀ 'ਚ ਦਰਜ ਮਾਮਲੇ 'ਚ ਲੋੜੀਂਦੇ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਐੱਸਪੀ ਿਢੱਲੋਂ ਨੇ ਕਿਹਾ ਕਿ ਕਾਬੂ ਕੀਤਾ ਗਿਆ ਮੁਲਜ਼ਮ ਸਰਬਜੀਤ ਸਿੰਘ ਲੋਗਾ ਸਾਲ 2012-13 'ਚ 1 ਕਿੱਲੋ ਬਰਾਮਦ ਹੈਰੋਇਨ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ ਤੇ ਜ਼ਮਾਨਤ 'ਤੇ ਬਾਹਰ ਆਇਆ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਨੂੰ ਜੈਪੁਰ, ਰਾਜਸਥਾਨ ਤੋਂ ਬੀਤੀ 3 ਜੁਲਾਈ ਨੂੰ ਗਿ੍ਫ਼ਤਾਰ ਕੀਤਾ ਤੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 4 ਜੁਲਾਈ ਨੂੰ ਇਕ ਕਿੱਲੋਂ ਹੈਰੋਇਨ, 7 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ, ਇਕ ਕਾਰ ਸਵਿਫਟ ਡਿਜ਼ਾਇਰ (ਪੀਬੀ09ਏਈ-9217) ਬਰਾਮਦ ਕੀਤੀ। ਇਸ ਤੋਂ ਪਹਿਲਾ ਸੰਜਨਾ ਸ਼ਰਮਾ ਪਤਨੀ ਨਰਿੰਦਰ ਕੁਮਾਰ ਉਰਫ ਨੀਟਾ ਵਾਸੀ ਮੁਹੱਲਾ ਅਰਫਾਵਾਲਾ ਪਾਸੋਂ ਸਰਬਜੀਤ ਸਿੰਘ ਉਰਫ ਲੋਗਾ ਦਾ ਡਰੱਗ ਮਨੀ ਨਾਲ ਬਣਾਇਆ ਹੋਇਆ 9 ਲੱਖ 10 ਹਜ਼ਾਰ ਰੁਪਏ ਦਾ ਸੋਨਾ ਵੀ ਬਰਾਮਦ ਕੀਤਾ ਜਾ ਚੁੱਕਾ ਹੈ। ਐੱਸਪੀ ਿਢੱਲੋਂ ਨੇ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।