ਅਮਨਜੋਤ ਵਾਲੀਆ, ਕਪੂਰਥਲਾ

ਜ਼ਿਲ੍ਹੇ ਵਿਚ ਬੁੱਧਵਾਰ ਨੂੰ ਕੋਰੋਨਾ ਨਾਲ ਇੱਕ 42 ਸਾਲ ਦਾ ਅੌਰਤ ਨਿਵਾਸੀ ਪਿੰਡ ਗੋਪੀਪੁਰ ਦੀ ਲੁਧਿਆਣਾ ਦੇ ਹਸਪਤਾਲ ਅਤੇ 60 ਸਾਲ ਦਾ ਵਿਅਕਤੀ ਨਿਵਾਸੀ ਫਗਵਾੜਾ ਦੀ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸਦੇ ਨਾਲ ਮਰਨ ਵਾਲਿਆਂ ਦੀ ਗਿਣਤੀ 535 ਤਕ ਪਹੁੰਚ ਗਈ ਹੈ। ਉਥੇ ਹੀ ਬੁੱਧਵਾਰ ਨੂੰ 30 ਨਵੇਂ ਮਾਮਲੇ ਆਉਣਾ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 17532 ਤੱਕ ਪਹੁੰਚ ਗਈ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੌਤਾਂ ਦਾ ਗ੍ਰਾਫ ਵੀ ਘੱਟ ਹੋਇਆ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਕਾਫ਼ੀ ਕਮੀ ਆ ਰਹੀ ਹੈ ਕਿਉਂਕਿ ਸਿਹਤ ਵਿਭਾਗ ਦੁਆਰਾ ਵੈਕਸੀਨ ਵਿਚ ਕਾਫ਼ੀ ਤੇਜ਼ੀ ਵਿਖਾਈ ਗਈ ਅਤੇ ਲੋਕਾਂ ਨੇ ਵੀ ਉਤਸ਼ਾਹ ਦਿਖਾਉਂਦੇ ਹੋਏ ਵੈਕਸੀਨ ਲਗਵਾਈ ਹੈ।

ਉੱਧਰ ਬੁੱਧਵਾਰ ਨੂੰ 30 ਨਵੇਂ ਪਾਜ਼ੇਟਿਵ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 17532 ਤਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਮੇਂ 176 ਐਕਟਿਵ ਕੇਸ ਚੱਲ ਰਹੇ ਹੈ। ਬੁੱਧਵਾਰ ਨੂੰ 34 ਮਰੀਜ਼ ਠੀਕ ਹੋਕੇ ਆਪਣੇ ਘਰਾਂ ਨੂੰ ਪਰਤੇ ਹੈ। ਉਥੇ ਹੀ ਹੁਣ ਤਕ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 16824 ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਲੋਂ 23 ਸੈਂਪਲਾਂ ਦੀ ਰਿਪੋਰਟ ਆਈ ਜਿਨ੍ਹਾਂ 'ਚ 22 ਨੈਗੇਟਿਵ ਅਤੇ 1 ਪਾਜ਼ੇਟਿਵ ਮਰੀਜ਼ ਪਾਏ ਗਏ। ਐਂਟੀਜਨ ਉੱਤੇ 5 ਅਤੇ ਪ੍ਰਰਾਇਵੇਟ ਲੈਬਾਂ 'ਤੇ ਕੀਤੇ ਗਏ ਟੈਸਟਾਂ ਵਿਚ 24 ਕੋਰੋਨਾ ਪੀੜਤ ਪਾਏ ਗਏ।

ਜ਼ਿਲ੍ਹਾ ਏਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ 2669 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਵਿਚ ਕਪੂਰਥਲਾ 'ਚੋਂ 827, ਫਗਵਾੜਾ 'ਚੋਂ 348, ਭੁਲੱਥ 'ਚੋਂ 119, ਸੁਲਤਾਨਪੁਰ ਲੋਧੀ 'ਚੋਂ 108, ਬੇਗੋਵਾਲ 'ਚੋਂ 137, ਿਢਲਵਾਂ 'ਚੋਂ 207, ਕਾਲ਼ਾ ਸੰਿਘਆ 'ਚੋਂ 129, ਫੱਤੂਢੀਂਗਾ 'ਚੋਂ 290, ਪਾਂਛਟਾ 'ਚੋਂ 320 ਅਤੇ ਟਿੱਬਾ 'ਚੋਂ 184 ਲੋਕਾਂ ਦੇ ਸੈਂਪਲ ਲਈ ਗਏ ਹੈ, ਜਿਨ੍ਹਾਂ ਦੀ ਰਿਪੋਰਟ ਵੀਰਵਾਰ ਨੂੰ ਆਵੇਗੀ।