ਪੱਤਰ ਪੇ੍ਰਰਕ, ਫਗਵਾੜਾ : ਫਗਵਾੜਾ ਪੁਲਿਸ ਨੂੰ ਉਸ ਵੇਲੇ ਵਡੀ ਸਫਲਤਾ ਪ੍ਰਰਾਪਤ ਹੋਈ ਜਦੋਂ ਪੁਲਿਸ ਪਾਰਟੀ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸਐੱਚਓ ਸਿਟੀ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਇਕ ਟਰੱਕ ਚਾਲਕ ਕੋਲੋ ਢਾਈ ਕਿਲੋ ਅਫੀਮ ਬਰਾਮਦ ਕੀਤੀ। ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਿਟੀ ਅਮਨਦੀਪ ਨਾਹਰ ਨੇ ਦਸਿਆ ਕਿ ਏਐੱਸਆਈ ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜੀ.ਟੀ ਰੋਡ ਬੱਸ ਅੱਡਾ ਜਮਾਲਪੁਰ ਮੌਜੂਦ ਸੀ, ਜਿੱਥੇ ਏਐੱਸਆਈ ਪ੍ਰਗਟ ਸਿੰਘ ਨਾਰਕੋਟਿਕ ਸੈੱਲ ਫਗਵਾੜਾ ਸਮੇਤ ਏਐੱਸਆਈ ਦਲਵਿੰਦਰ ਬੀਰ ਸਿੰਘ ਸਰਕਾਰੀ ਗੱਡੀ 'ਚ ਆਏ। ਜਿਸ ਨੂੰ ਏਐੱਸਆਈ ਸੁਬਾਸ਼ ਚੰਦ ਚਲਾ ਰਿਹਾ ਸੀ। ਜਿਨਾਂ੍ਹ ਨਾਲ ਲੁਧਿਆਣਾ ਤੋਂ ਜਲੰਧਰ ਆਉਂਦੇ ਜੀ.ਟੀ ਰੋਡ ਤੇ ਬੈਰੀਗੇਡ ਲਗਾ ਕੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਗਈ। ਚੈਕਿੰਗ ਦੌਰਾਨ ਇੱਕ 10 ਟਾਇਰੀ ਟਰੱਕ ਨੰਬਰ ਪੀਬੀ19ਐੱਚ7705ਲੁਧਿਆਣਾ ਸਾਇਡ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ। ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਅਤੇ ਜਿਸਦੇ ਨਾਲ ਦੀ ਸੀਟ ਤੇ ਇੱਕ ਹੋਰ ਮੋਨਾ ਨੌਜਵਾਨ ਬੈਠਾ ਸੀ। ਪੁਲਿਸ ਵੱਲੋਂ ਟਰੱਕ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਂ ਪਤਾ ਪੁੱਿਛਆ। ਟਰੱਕ ਚਾਲਕ ਨੇ ਆਪਣਾ ਨਾਮ ਹਰਮਿੰਦਰ ਸਿੰਘ ਉਰਫ ਨੀਟੂ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮਨਾਲ ਥਾਣਾ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਅਤੇ ਨਾਲ ਕੰਡਕਟਰ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਪਤਾ ਅਮਨਦੀਪ ਸਿੰਘ ਉਰਫ ਕਾਕਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਨਾਲ ਥਾਣਾ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਦੱਸਿਆ। ਜਦੋਂ ਪੁਲਿਸ ਵੱਲੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਕੰਡਕਟਰ ਸੀਟ ਦੇ ਹੇਠੋਂ 2 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਖਿਲਾਫ ਐੱਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰ ਮੁਲਜਮਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਮੁਲਜਮਾਂ ਕੋਲੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।