ਕਨੌਜੀਆ, ਕਪੂਰਥਲਾ : ਥਾਣਾ ਸਿਟੀ ਦੀ ਪੁਲਿਸ ਨੇ ਦੜਾ-ਸੱਟਾ ਲਾਉਂਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੌਰਾਨੇ ਗਸ਼ਤ ਤੇ ਚੈਕਿੰਗ ਪੁਰਾਣੀ ਸਬਜ਼ੀ ਮੰਡੀ ਫੁਆਰਾ ਚੌਕ ਕਪੂਰਥਲਾ ਵਿਖੇ ਕਰ ਰਹੇ ਸੀ। ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕੇ ਧਰਮਪਾਲ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਜੱਟਪੁਰਾ ਨਵੀਂ ਆਬਾਦੀ ਨੇੜੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਕਪੂਰਥਲਾ, ਜੋ ਆਪਣੀ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਲਾਟਰੀ ਦੀ ਦੁਕਾਨ ਅੰਦਰ ਲਾਟਰੀ ਦੀ ਆੜ 'ਚ ਦੜਾ-ਸੱਟਾ ਲਾ ਰਿਹਾ ਸੀ ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਦੜਾ-ਸੱਟਾ ਲਾਉਂਦਾ ਕਾਬੂ ਆ ਸਕਦਾ ਹੈ। ਦੋਸ਼ੀ ਨੂੰ ਰੰਗੇ ਹੱਥੀ ਕਾਬੂ ਕੀਤਾ, ਜਿਸ ਪਾਸੋਂ 8800 ਰੁਪਏ ਨਕਦ ਤੇ ਇਕ ਸਲਿਪ ਪੈਡ ਤੇ ਇਕ ਪੈਨ ਬਰਾਮਦ ਕੀਤਾ ਹੈ। ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਅਦ 'ਚ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਇਕ ਹੋਰ ਮਾਮਲਾ ਥਾਣਾ ਸਿਟੀ ਦੀ ਪੁਲਿਸ ਨੇ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਏਐੱਸਆਈ ਲਖਵਿੰਦਰ ਸਿੰਘ ਵੱਲੋਂ ਜਸਵੰਤ ਸਿੰਘ ਬਿੱਲਾ ਪੁੱਤਰ ਬੂਟਾ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਮਾਮਲਾ ਰਜਿਸਟਰ ਕੀਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ ਚਾਰ ਬੱਤੀ ਚੌਕ ਕਪੂਰਥਲਾ ਵਿਖੇ ਮੌਜੂਦ ਸੀ ਕਿ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵੰਤ ਸਿੰਘ ਬਿੱਲਾ ਪੁੱਤਰ ਬੂਟਾ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਦੜਾ-ਸੱਟਾ ਲਗਾ ਰਿਹਾ ਹੈ ਤੇ ਰਾਹਗੀਰਾਂ ਨੂੰ ਕਹਿੰਦਾ ਹੈ ਕਿ 10 ਰੁਪਏ ਲਗਾਓ ਤੇ 100 ਰੁਪਏ ਪਾਓ। ਇਤਲਾਹ ਸੱਚੀ ਹੋਣ 'ਤੇ ਰੇਡ ਕੀਤੀ ਤਾ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕੀਤਾ ਅਤੇ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਬਾਅਦ 'ਚ ਮੁਲਜ਼ਮ ਨੂੰ ਜ਼ਮਾਨਤ ਰਿਹਾਅ ਕਰ ਦਿੱਤਾ ਗਿਆ।