ਸਰਬੱਤ ਸਿੰਘ ਕੰਗ, ਬੇਗੋਵਾਲ/ਨਡਾਲਾ : ਜਲੰਧਰ ਅੰਮਿ੍ਤਸਰ ਮੇਨ ਹਾਈਵੇ 'ਤੇ ਸਥਿਤ ਜਗਤਜੀਤ ਇੰਡਸਟਰੀ ਹਮੀਰਾ ਦੇ ਸਾਹਮਣੇ ਅਕਸਰ ਰੋਡ 'ਤੇ ਟਰੱਕ ਖੜ੍ਹੇ ਹੀ ਰਹਿੰਦੇ ਹਨ । ਜੋ ਕਿ ਹਮੇਸ਼ਾ ਦੁਰਘਟਨਾ ਹੋਣ ਦਾ ਕਾਰਨ ਬਣੇ ਰਹਿੰਦੇ ਹਨ । ਕੁੱਝ ਦਿਨ ਪਹਿਲਾਂ ਹੀ ਇੱਥੇ ਹਮੀਰਾ ਫੈਕਟਰੀ ਦੇ ਨਜ਼ਦੀਕ ਤੇ ਢਾਬੇ ਦੇ ਕੋਲ ਖੜ੍ਹੇ ਕੈਂਟਰ 'ਚ ਕਾਰ ਵੱਜਣ ਨਾਲ ਇਕੋ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਸੀ । ਜਿਸ ਦਾ ਕਾਰਨ ਮੇਨ ਹਾਈਵੇ 'ਤੇ ਖੜ੍ਹਾ ਕੈਂਟਰ ਬਣਿਆ ਸੀ । ਪੰ੍ਤੂ ਇਸ ਹਾਦਸੇ ਤੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ । ਇਸ ਤੋਂ ਇਲਾਵਾ ਰੋਜ਼ਾਨਾ ਹੀ ਛੋਟੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ।

ਇਸ ਸਬੰਧੀ ਜਦੋਂ ਉਥੋਂ ਲੰਘ ਰਹੇ ਰਾਹਗੀਰਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਸ ਦਾ ਜ਼ਿੰਮੇਵਾਰ ਹਮੀਰਾ ਸ਼ਰਾਬ ਫੈਕਟਰੀ ਨੂੰ ਹੀ ਦੱਸਿਆ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਦੇ ਬਾਹਰ ਕਤਾਰ 'ਚ ਟਰੱਕ ਮੇਨ ਸੜਕ 'ਤੇ ਖੜ੍ਹੇ ਰਹਿੰਦੇ ਹਨ। ਜਦ ਕਿ ਜੀਟੀ ਰੋਡ ਦੇ ਦੋਵੇਂ ਸਰਵਿਸ ਰੋਡ ਬਣਿਆ ਹੋਇਆ ਹੈ । ਇਸ ਤੋਂ ਇਲਾਵਾ ਟਰੱਕਾਂ ਹਾਈਵੇ ਅਥਾਰਟੀ ਨੇ ਟਰੱਕਾਂ ਦੇ ਖੜੇ੍ਹ ਕਰਨ ਲਈ ਵੱਖਰੇ ਪੁਆਇੰਟ ਬਣਾਏ ਹੋਏ ਹਨ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਇਸ ਭੀੜ 'ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ । ਜੇਕਰ ਫੈਕਟਰੀ ਦੇ ਸਕਿਉਰਿਟੀ ਗਾਰਡਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਇਨ੍ਹਾਂ ਦੇ ਸਕਿਓਰਿਟੀ ਗਾਰਡ ਰਾਹਗੀਰਾਂ ਦੀ ਮਦਦ ਨਹੀਂ ਕਰਦੇ ਟਰੱਕ ਡਰਾਈਵਰਾਂ ਨੇ ਕਿਹਾ ਕਿ ਜਿੱਥੇ ਸਾਨੂੰ ਜਗ੍ਹਾ ਮਿਲਦੀ ਹੈ ਉੱਥੇ ਅਸੀਂ ਟਰੱਕ ਖੜ੍ਹੇ ਕਰ ਦਿੰਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਸਾਹਮਣੇ ਢਾਬੇ ਵੀ ਹਨ ਡਰਾਈਵਰ ਰੋਡ 'ਤੇ ਟਰੱਕ ਖੜ੍ਹਾ ਕਰ ਕੇ ਢਾਬੇ 'ਚ ਚਲੇ ਜਾਂਦੇ ਹਨ । ਆਵਾਜਾਈ ਜ਼ਿਆਦਾ ਹੋਣ 'ਤੇ ਡਰਾਈਵਰ ਨੂੰ ਲੱਭਣਾ ਵੀ ਅੌਖਾ ਹੋ ਜਾਂਦਾ ਹੈ। ਫੈਕਟਰੀ ਦੇ ਸਾਹਮਣੇ ਸ਼ਾਮ ਨੂੰ ਸਬਜ਼ੀ ਮੰਡੀ ਵੀ ਲੱਗਦੀ ਹੈ । ਵਰਕਰਾਂ ਦੀ ਛੁੱਟੀ ਸਮੇਂ ਵੀ ਬਹੁਤ ਇਕੱਠ ਹੋ ਜਾਂਦਾ ਹੈ । ਉਸ ਵੇਲੇ ਵੀ ਫੈਕਟਰੀ ਦਾ ਕੋਈ ਵੀ ਸਕਿਓਰਿਟੀ ਗਾਰਡ ਜਾਂ ਟ੍ਰੈਫਿਕ ਪੁਲਿਸ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੁੰਦਾ ਤੇ ਇਸ ਨਾਲ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ । ਰਾਹਗੀਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਫੈਕਟਰੀ ਦੀ ਮੈਨੇਜਮੈਂਟ ਨੂੰ ਬਾਹਰ ਪਾਰਕਿੰਗ ਬਣਾਉਣ ਦਾ ਨਿਰਦੇਸ਼ ਜਾਰੀ ਕਰਨ ਤੇ ਰੋਡ 'ਤੇ ਖੜ੍ਹੇ ਟਰੱਕਾਂ ਦਾ ਚਲਾਨ ਕੱਟਣ।

===

ਸੜਕ 'ਤੇ ਟਰੱਕ ਖੜ੍ਹੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਇਸ ਸਬੰਧੀ ਐੱਸਐੱਚਓ ਸੁਭਾਨਪੁਰ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਢਾਬੇ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਫਿਰ ਵੀ ਅਜਿਹੇ ਟਰੱਕ ਚਾਲਕਾਂ ਦੇ ਚਲਾਨ ਕੱਟੇ ਜਾਣਗੇ। ਕਿਸੇ ਨੂੰ ਵੀ ਸੜਕ 'ਤੇ ਟਰੱਕ ਖੜ੍ਹੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।