ਵਿਜੇ ਸੋਨੀ, ਫਗਵਾੜਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖਮੀਪੁਰ ਖੀਰੀ ਵਿਖੇ ਅਸੀਸ ਮਿਸ਼ਰਾ ਤੇ ਉਸ ਦੇ ਸਾਥੀਆਂ ਵੱਲੋਂ ਗੱਡੀਆਂ ਹੇਠ ਕੁਚਲ ਕੇ ਮਾਰੇ ਗਏ ਪੰਜ ਸ਼ਹੀਦ ਨਛੱਤਰ ਸਿੰਘ, ਲਵਪ੍ਰਰੀਤ ਸਿੰਘ, ਰਮਨ ਕਸ਼ੱਅਪ ਪੱਤਰਕਾਰ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਦੀਆਂ ਅਸਥੀਆਂ ਗੋਲ ਚੌਕ ਫਗਵਾੜਾ ਵਿਖੇ ਪੱੁਜੀਆਂ, ਜਿਥੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਮੋਰਚੇ ਦੇ ਆਗੂਆਂ ਸਣੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਬੋਲਦਿਆਂ ਪ੍ਰਧਾਨ ਮਨਜੀਤ ਸਿੰਘ ਰਾਏ, ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਗੁਰਪਾਲ ਸਿੰਘ ਮੌਲੀ ਪ੍ਰਰੈੱਸ ਸਕੱਤਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਇੰਦਰਜੀਤ ਸਿੰਘ ਖਲਿਆਣ, ਗੁਰਸ਼ਰਨ ਸਿੰਘ ਪੰਡੋਰੀ, ਬਲਜੀਤ ਸਿੰਘ ਹਰਦਾਸਪੁਰ, ਸੰਤੋਖ ਸਿੰਘ ਲੱਖਪੁਰ, ਹਰਵਿੰਦਰ ਸਿੰਘ ਮਾਨਾਂਵਾਲੀ, ਅਮਰਜੀਤ ਸਿੰਘ ਸੰਧੂ, ਮੰਗੀ ਜਗਪਾਲਪੁਰ, ਗੁਰਜੀਤ ਨੰਗਲ, ਜਸਵਿੰਦਰ ਸਿੰਘ ਕਿਸਾਨ ਕਮੇਟੀ, ਹਰਿੰਦਰ ਸਿੰਘ ਨੰਗਲ ਮੱਝਾਂ, ਜਗਦੀਪ ਸਿੰਘ ਨਿਹਾਲਗੜ੍ਹ, ਜਸਵੰਤ ਸਿੰਘ ਭਾਣੋਕੀ, ਅਜਾਇਬ ਸਿੰਘ ਰੁੜਕੀ, ਸਾਬਕਾ ਡਿਪਟੀ ਮੇਅਰ ਰਣਜੀਤ ਖੁਰਾਣਾ ਨੇ ਕਿਹਾ ਅਸ਼ੀਸ਼ ਮਿਸਰਾ ਤੇ ਉਸ ਦੇ ਪਿਤਾ ਅਜੇ ਮਿਸ਼ਰਾ 'ਤੇ ਕੇਸ ਬਣਾ ਕੇ ਉਸ ਨੂੰ ਮੰਤਰੀ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ, ਨਹੀਂ ਤਾਂ ਭਾਰਤ ਦੇ ਲ਼ੋਕ ਨਰਿੰਦਰ ਮੋਦੀ ਸਰਕਾਰ ਨੂੰ ਖੁਦ ਬਰਖ਼ਾਸਤ ਕਰ ਦੇਣਗੇ।