ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਦਿਨੋਂ-ਦਿਨ ਵੱਧ ਰਹੀ ਟਰੈਫਿਕ ਸਮੱਸਿਆ ਤੋਂ ਸ਼ਹਿਰ ਵਾਸੀ ਪ੍ਰਰੇਸ਼ਾਨ ਹਨ। ਪਰ ਨਾ ਤਾਂ ਕੋਈ ਸਰਕਾਰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਟਰੈਿਫ਼ਕ ਸਮੱਸਿਆਂ ਦਾ ਕੋਈ ਸਥਾਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਚੋਣਾਂ ਦੌਰਾਨ ਵੱਖ-ਵੱਖ ਦਲਾਂ ਦੇ ਨੇਤਾ ਵੱਡੇ-ਵੱਡੇ ਦਾਅਵੇ ਕਰ ਜਾਂਦੇ ਹਨ, ਇਹ ਦਾਅਵੇ ਉਨ੍ਹਾਂ ਵਲੋਂ ਧਰਤੀ 'ਤੇ ਕੀਤੇ ਗਏ ਕਿਤੇ ਵੀ ਨਜ਼ਰ ਨਹੀਂ ਆਉਂਦੇ। ਪੁਰਾਣਾ ਸ਼ਹਿਰ, ਤੰਗ ਸੜਕਾਂ, ਵਾਹਨਾਂ 'ਚ ਭਾਰੀ ਇਜ਼ਾਫਾ ਤੇ ਪਾਰਕਿੰਗ ਦੀ ਕੋਈ ਉਚਿਤ ਜਗ੍ਹਾ ਨਾ ਹੋਣ ਨਾਲ ਟਰੈਫਿਕ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਰਿਹਾ ਹੈ। ਟਰੈਿਫ਼ਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀ ਟਰੈਫਿਕ ਪੁਲਿਸ ਵੀ ਚਲਾਨ ਕੱਟਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ। ਸ਼ਹਿਰ ਵਿਚ ਟਰੈਿਫ਼ਕ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਲੋਕ ਆਪਣੇ ਵਾਹਨ ਸਮੇਤ ਨੋ-ਐਂਟਰੀ ਜੋਨ ਵਿਚ ਲੈ ਕੇ ਚੱਲ ਜਾਂਦੇ ਹਨ ਅਤੇ ਅੱਗੇ ਜਾ ਕੇ ਜਾਮ ਦੀ ਵਜਾ ਬਣ ਜਾਂਦੇ ਹਨ। ਟਰੈਫਿਕ ਦੀ ਸਮੱਸਿਆ ਬਾਰੇ ਸ਼ਹਿਰ ਨਿਵਾਸੀ ਕਮਲਪ੍ਰਰੀਤ ਸਿੰਘ, ਮਨੋਜ ਕੁਮਾਰ, ਵਿਪਨ ਕੁਮਾਰ ਆਦਿ ਨੇ ਦੱਸਿਆ ਕਿ ਸ਼ਹਿਰ ਵਿਚ ਟਰੈਫਿਕ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਟਰੈਫਿਕ ਵਿਚ ਫਸ ਕੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਸਦਰ ਬਾਜ਼ਾਰ, ਅੰਮਿ੍ਤ ਬਾਜ਼ਾਰ, ਸੁਭਾਸ਼ ਚੌਂਕ, ਬਾਣੀਆਂ ਬਾਜ਼ਾਰ, ਸਰਾਫਾ ਬਾਜ਼ਾਰ 'ਚ ਆਦੇਸ਼ਾਂ ਅਨੁਸਾਰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਰਿਕਸ਼ਾ, ਚਾਰ ਪਹੀਆ ਵਾਹਨ ਚਾਲਕ, ਰੇਹੜੀ ਆਦਿ ਲੈ ਕੇ ਜਾਣ 'ਤੇ ਪਾਬੰਦੀ ਲਗਾਈ ਹੋਈ ਹੈ। ਪਰ ਿਫ਼ਰ ਵੀ ਲੋਕ ਬਿਨਾਂ ਕਿਸੇ ਦੇ ਡਰ ਤੋਂ ਟਰੈਫਿਕ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਭਾਰੀ ਵਾਹਨ ਇਨ੍ਹਾਂ ਬਾਜ਼ਾਰਾਂ ਵਿਚ ਲੈ ਕੇ ਜਾ ਰਹੇ ਹਨ। ਜਿਸ ਕਾਰਨ ਬਾਜ਼ਾਰਾਂ 'ਚ ਭਾਰੀ ਜਾਮ ਲੱਗ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਚਿਹਰੀ ਕੰਪਲੈਕਸ ਦੇ ਬਾਹਰ ਰੋਜ਼ਾਨਾ ਟਰੈਿਫ਼ਕ ਪੁਲਿਸ ਵਲੋਂ ਵਾਹਨਾਂ ਦੇ ਚਲਾਨ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ। ਪਰ ਇਨ੍ਹਾਂ ਪੁਲਿਸ ਵਾਲਿਆਂ ਦੀ ਨਜ਼ਰ ਇਨ੍ਹਾਂ ਨਾਜਾਇਜ਼ ਪਾਰਕਿੰਗਾਂ ਵੱਲ ਕਿਓਂ ਨਹੀਂ ਜਾਂਦੀ। ਲੋਕ ਆਪਣੇ ਵਾਹਨ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ਦੇ ਸਾਹਮਣੇ ਨੋ-ਪਾਰਕਿੰਗ 'ਤੇ ਲਗਾ ਕੇ ਚਲੇ ਜਾਂਦੇ ਹਨ। ਇਸ ਤਰ੍ਹਾਂ ਅੰਮਿ੍ਤਸਰ ਰੋਡ ਸਥਿਤ ਤਹਿਸੀਲ ਪਰਿਸਰ ਬਾਹਰ ਵੀ ਪੁਲਿਸ ਕਰਮਚਾਰੀਆਂ ਦੇ ਅੱਖਾਂ ਸਾਹਮਣੇ ਲੋਕ ਆਪਣੇ ਵਾਹਨ ਨੋ-ਐਂਟਰੀ ਜਨ ਵਿਚ ਲਗਾ ਕੇ ਚਲੇ ਜਾਂਦੇ ਹਨ। ਪਰ ਟਰੈਫਿਕ ਪਲਿਸ ਇਨ੍ਹਾਂ ਲੋਕਾਂ ਨੂੰ ਨੋ-ਪਾਰਕਿੰਗ ਜੋਨ ਵਿਚ ਵਾਹਨ ਖੜਾ ਕਰਨ ਨੂੰ ਮਨਾ ਨਹੀਂ ਕਰਦੀ। ਟਰੈਫਿਕ ਪੁਲਿਸ ਸਿਰਫ ਹੁਣ ਸ਼ਹਿਰ ਵਿਚ ਚਲਾਨ ਕੱਟਣ ਤੱਕ ਹੀ ਸੀਮਿਤ ਰਹਿ ਗਈ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਵੱਧ ਰਹੀ ਟਰੈਫਿਕ ਸਮੱਸਿਆਂ ਨੂੰ ਦੂਰ ਕਰਨ ਲਈ ਟਰੈਫਿਕ ਪੁਲਿਸ ਨੂੰ ਸਖਤ ਆਦੇਸ਼ ਜਾਰੀ ਕੀਤੇ ਜਾਨ ਕਿ ਨੋ ਪਾਰਕਿੰਗ ਜੋਨ ਵਿਚ ਖੜੇ ਵਾਹਨ ਨੂੰ ਹਟਾਇਆ ਜਾਵੇ ਅਤੇ ਨੋ-ਐਂਟਰੀ ਜੋਨ ਵਿਚ ਜਬਰਦਸਤੀ ਵਾਹਨਾਂ ਨੂੰ ਲੈਕੇ ਜਾਣ ਵਾਲਿਆ ਦੇ ਚਲਾਨ ਕੱਟੇ ਜਾਣ।