ਜੇਐੱਨਐੱਨ, ਕਪੂਰਥਲਾ : Tokyo Olympics 2021 India Vs Australia Hockey Quarterfinal : ਟੋਕੀਓ 'ਚ ਭਾਰਤੀ ਪੁਰਸ਼ ਟੀਮ ਤੋਂ ਬਾਅਦ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਕੁਆਰਟਰਫਾਈਨਲ 'ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨੂੰ 100 ਤੋਂ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ 'ਚ ਪ੍ਰਵੇਸ਼ ਸੁਨਿਸ਼ਚਿਤ ਕੀਤਾ ਹੈ। ਟੀਮ ਵੱਲੋਂ ਸਿਰਫ਼ ਗੋਲ ਗੁਰਜੀਤ ਕੌਰ ਨੇ ਪੇਨਾਲਟੀ ਕਾਰਨਰ ਡ੍ਰੈਗ ਫਲਿੱਕ ਰਾਹੀਂ ਕੀਤਾ। ਮੈਚ 'ਚ ਰੇਲ ਕੋਚ ਫੈਕਟਰੀ ਦੀ ਖਿਡਾਰੀ ਤੇ ਟੀਮ ਦੀ ਮਿਡਫੀਲਡਰ ਨਵਜੌਤ ਕੌਰ (Navjot Kaur) ਨੇ ਵੀ ਸ਼ਾਨਦਾਰ ਖੇਡ ਦਿਖਾਇਆ।

ਜਿੱਤ ਤੋਂ ਬਾਅਦ ਨਵਜੋਤ ਕੌਰ ਨੇ ਜਾਗਰਣ ਨਾਲ ਵਿਸ਼ੇਸ਼ ਗੱਲਬਾਤ 'ਚ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਬਾਰੇ ਦੱਸਿਆ। ਉਨ੍ਹਾਂ ਨੇ ਭਰੇ ਮਨ ਨਾਲ ਖ਼ੁਸ਼ੀ ਵਿਅਕਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਸ ਸਮੇਂ ਖ਼ੁਸ਼ੀ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ। ਭਾਰਤੀ ਟੀਮ ਪਿਛਲੇ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਹੀ ਸੀ ਪਰ ਓਲੰਪਿਕਸ 'ਚ ਬੇਹੱਦ ਟਫ ਪੁਲ਼ ਮਿਲਣ ਤੇ ਲਗਾਤਾਰ ਤਿੰਨ ਹਾਰ ਤੋਂ ਪ੍ਰਸ਼ੰਸਕਾਂ 'ਚ ਕੁਝ ਮਾਯੂਸੀ ਆ ਗਈ ਸੀ।

ਯੂਰੋਪੀਅਨ ਸਟਾਈਲ 'ਚ ਖੇਡ ਕੇ ਆਸਟ੍ਰੇਲੀਆ ਨੂੰ ਦਿੱਤੀ ਮਾਤ

ਹਾਰ ਤੋਂ ਬਾਅਦ ਕੋਚ ਨੇ ਟੀਮ ਦੀ ਰਣਨੀਤੀ 'ਚ ਬਦਲਾਅ ਕੀਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਰਤ ਨੇ ਪੁਲ਼ ਦੇ ਅੰਤਿਮ ਦੋਵੇਂ ਮੈਚ ਜਿੱਤ ਕੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ। ਫਿਰ, ਆਪਣੇ ਤੋਂ ਬਹਿਤਰ ਟੀਮ ਆਸਟ੍ਰੇਲੀਆ ਤੋਂ ਨਜਿੱਠਣ ਲਈ ਵੱਖਰੀ ਰਣਨੀਤੀ ਬਣਾਈ। ਭਾਰਤ ਨੇ ਯੂਰੋਪੀਅਨ ਸਟਾਈਲ 3-3-4 ਦੇ ਕੰਬੀਨੇਸ਼ਨ ਤੋ ਖੇਡ ਕੇ ਕਮਾਲ ਦਾ ਖੇਡ ਦਿਖਾਇਆ।

Posted By: Amita Verma