ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਮੰਗਲਵਾਰ ਨੂੰ ਕੋਰੋਨਾ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ, ਬਲਕਿ ਤਿੰਨ ਨਵੇਂ ਕੇਸ ਪਾਏ ਗਏ, ਜਿਸ ਨਾਲ ਕੋਰੋਨਾ ਪੀੜਤ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 177118 ਤਕ ਪੁੱਜ ਗਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੰਗਲਵਾਰ ਨੂੰ ਵੱਖ-ਵੱਖ ਸੈਂਪਲਾਂ ਦੀ ਆਈ ਰਿਪੋਰਟ 'ਚ ਤਿਨ ਨਵੇਂ ਪਾਜ਼ੇਟਿਵ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 177118 ਤਕ ਪੁੱਜ ਗਈ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਮੇਂ 35 ਐਕਟਿਵ ਕੇਸ ਚੱਲ ਰਹੇ ਹਨ। ਮੰਗਲਵਾਰ ਨੂੰ ਤਿੰਨ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਉਥੇ ਹੁਣ ਤਕ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 17132 ਤਕ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਤੋਂ 700 ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 698 ਨੈਗੇਟਿਵ ਪਾਏ ਗਏ, ਦੋ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 1, ਟਰੂਨੈੱਟ 'ਤੇ 00 ਤੇ ਪ੍ਰਰਾਈਵੇਟ ਲੈਬਾਂ 'ਤੇ ਕੀਤੇ ਗਏ ਟੈਸਟਾਂ 'ਚ ਕੋਈ ਵੀ ਕੋਰੋਨਾ ਪੀੜਤ ਨਹੀਂ ਪਾਇਆ ਗਿਆ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ 'ਚ ਮੰਗਲਵਾਰ ਨੂੰ 1510 ਲੋਕਾਂ ਦੇ ਸੈਂਪਲ ਲਏ ਗਏ। ਇਨ੍ਹਾਂ 'ਚ ਕਪੂਰਥਲਾ ਤੋਂ 293, ਫਗਵਾੜਾ ਤੋਂ 190, ਭੁਲੱਥ ਤੋਂ 81, ਸੁਲਤਾਨਪੁਰ ਲੋਧੀ ਤੋਂ 107, ਬੇਗੋਵਾਲ ਤੋਂ 132, ਿਢੱਲਵਾਂ ਤੋਂ 151, ਕਾਲਾ ਸੰਿਘਆਂ ਤੋਂ 169, ਫੱਤੂਢੀਂਗਾ ਤੋਂ 124, ਪਾਂਸ਼ਟਾ ਤੋਂ 140 ਤੇ ਟਿੱਬਾ ਤੋਂ 123 ਲੋਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਦੀ ਰਿਪੋਰਟ ਮੰਗਲਵਾਰ ਨੂੰ ਆਵੇਗੀ।