ਜੇਐੱਨਐੱਨ, ਕਪੂਰਥਲਾ : ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਚਹੇੜੂ ਓਵਰਬਿ੍ਜ ਕੋਲ ਬੱਸ ਦੀ ਅੱਗੇ ਜਾ ਰਹੇ ਟੈਂਕਰ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਡਰਾਇਵਰ, ਕੰਡਕਟਰ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਡਰਾਇਵਰ ਸੇਵਾ ਸਿੰਘ, ਕੰਡਕਟਰ ਅਮਨਦੀਪ ਸਿੰਘ ਤੇ ਸਵਾਰੀ ਪੰਕਜ ਦੇ ਰੂਪ 'ਚ ਹੋਈ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸ ਜਲੰਧਰ ਤੋਂ ਪਟਿਆਲਾ ਵੱਲ ਨੂੰ ਜਾ ਰਹੀ ਸੀ ਇਸ ਦੌਰਾਨ ਫਗਵਾੜਾ ਦੇ ਚਹੇੜੂ ਪੁਲ ਕੋਲ ਅਚਾਨਕ ਬੱਸ ਅੱਗੇ ਜਾ ਰਹੇ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ 'ਚ ਬੱਸ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।