ਅਮਨਜੋਤ ਵਾਲੀਆ, ਕਪੂਰਥਲਾ

ਐਤਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਨਾਲ ਤਿੰਨ ਅੌਰਤਾਂ ਦੀ ਮੌਤ ਹੋ ਗਈ, ਉਥੇ ਹੀ 36 ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਆਉਣ ਨਾਲ ਇਹ ਕੋਰੋਨਾ ਮਹਾਮਾਰੀ ਲੋਕਾਂ ਦੇ ਦਿਲਾਂ 'ਚ ਦਹਸ਼ਤ ਪੈਦਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਚਿੰਤਾ ਸਤਾਣ ਲੱਗੀ ਹੈ। ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਬੰਦ ਕਰਨ ਦੇ ਬਾਅਦ ਕੋਰੋਨਾ ਦੇ ਮਰੀਜ਼ਾਂ ਤੇ ਕੋਰਨਾ ਕਾਰਨ ਮੌਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਐਤਵਾਰ ਨੂੰ ਕੋਰੋਨਾ ਨਾਲ ਤਿੰਨ ਅੌਰਤਾਂ ਦੀ ਮੌਤ ਹੋਈ, ਜਿਨ੍ਹਾਂ 'ਚ 67 ਸਾਲਾ ਅੌਰਤ ਵਾਸੀ ਪ੍ਰਰੀਤ ਨਗਰ, 60 ਸਾਲਾ ਅੌਰਤ ਵਾਸੀ ਪਿੰਡ ਬੁਤਾਲਾ ਤੇ 27 ਸਾਲਾ ਦੀ ਅੌਰਤ ਵਾਸੀ ਅਰਬਨ ਅਸਟੇਟ ਫਗਵਾੜਾ ਦੀ ਜਲੰਧਰ ਦੇ ਪ੍ਰਰਾਇਵੇਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਨਾਲ ਕੋਰੋਨਾ ਨਾਲ ਹੁਣ ਤਕ ਮਰਨ ਵਾਲੀਆਂ ਦੀ ਕੁੱਲ ਗਿਣਤੀ 306 ਤਕ ਪਹੁੰਚ ਗਈ ਹੈ। ਐਤਵਾਰ ਕੋਰੋਨਾ ਦੇ 36 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 10888 ਤਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 719 ਕੇਸ ਐਕਟਿਵ ਹਨ, ਜੋ ਕਿ ਆਪਣਾ ਇਲਾਜ ਘਰਾਂ 'ਚ ਰਹਿ ਕੇ ਤੇ ਨਿੱਜੀ ਹਸਪਤਾਲ 'ਚ ਕਰਵਾ ਰਹੇ ਹੈ। ਕੋਰੋਨਾ ਨਾਲ ਹੁਣ ਤਕ 9864 ਮਰੀਜ਼ ਠੀਕ ਹੋ ਚੁੱਕੇ ਹੈ। ਉੱਧਰ ਐਤਵਾਰ ਨੂੰ ਮੈਡੀਕਲ ਕਾਲਜ ਅੰਮਿ੍ਤਸਰ ਵੱਲੋਂ ਸ਼ਨਿਚਰਵਾਰ ਭੇਜੇ ਗਏ ਕਿਸੇ ਵੀ ਸੈਂਪਲ ਦੀ ਰਿਪੋਰਟ ਨਹੀਂ ਆਈ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 15, ਪ੍ਰਰਾਈਵੇਟ ਲੈਬਾਂ 'ਤੇ ਕੀਤੇ ਗਏ ਟੈਸਟਾਂ 'ਚ 21 ਕੋਰੋਨਾ ਪੀੜਤ ਪਾਏ ਗਏ, ਜਿਸ ਨਾਲ ਐਤਵਾਰ ਨੂੰ ਕੁੱਲ 36 ਕੋਰੋਨਾ ਪੀੜਤ ਪਾਏ ਗਏ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਐਤਵਾਰ ਨੂੰ ਸਿਹਤ ਵਿਭਾਗ ਦੀ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ 'ਚ 1298 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ ਵੱਲੋਂ 241, ਫਗਵਾੜਾ ਵੱਲੋਂ 90, ਭੁਲੱਥ ਵੱਲੋਂ 126, ਸੁਲਤਾਨਪੁਰ ਲੋਧੀ ਵੱਲੋਂ 74, ਬੇਗੋਵਾਲ ਵੱਲੋਂ 107, ਿਢੱਲਵਾਂ ਵੱਲੋਂ 158, ਕਾਲ਼ਾ ਸੰਿਘਆ ਵੱਲੋਂ 103, ਫੱਤੂਢੀਂਗਾ ਵੱਲੋਂ 132, ਪਾਂਛਟਾ ਵੱਲੋਂ 161 ਤੇ ਟਿੱਬਾ ਵੱਲੋਂ 106 ਲੋਕਾਂ ਦੇ ਸੈਂਪਲ ਲਈ ਗਏ, ਜਿਨ੍ਹਾਂ ਦੀ ਰਿਪੋਰਟ ਸੋਮਵਾਰ ਸ਼ਾਮ ਨੂੰ ਆਉਣ ਦੀ ਸੰਭਾਵਨਾ ਹੈ।