ਸਰਬੱਤ ਸਿੰਘ ਕੰਗ, ਬੇਗੋਵਾਲ : ਕਸਬਾ ਬੇਗੋਵਾਲ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧਣ ਨਾਲ ਲੋਕਾਂ ਵਿਚ ਡਰ ਦੀ ਭਾਵਨਾ ਵੱਧਦੀ ਜਾ ਰਹੀ ਹੈ। ਇਸੇ ਤਹਿਤ ਅੱਜ ਬੇਗੋਵਾਲ ਦੀ ਇੱਕ ਗਰਭਵਤੀ ਅੌਰਤ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ। ਇਸ ਸਬੰਧੀ ਐੱਸਐੱਮਓ ਡਾ. ਕਿਰਨਪ੍ਰਰੀਤ ਕੌਰ ਸ਼ੇਖੋ ਨੇ ਦੱਸਿਆ ਕਿ ਬੇਗੋਵਾਲ ਹਸਪਤਾਲ 'ਚ ਰੋਜ਼ਾਨਾ ਕੋਰੋਨਾ ਦੇ ਟੈਸਟ ਲਏ ਜਾ ਰਹੇ, ਜਿਸ ਕਾਰਨ ਜਿਨ੍ਹਾਂ ਗਰਭਵਤੀ ਅੌਰਤਾਂ ਦੇ ਜਣੇਪੇ ਦਾ ਸਮਾਂ ਨੇੜੇ ਹੁੰਦਾ ਹੈ, ਉਨ੍ਹਾਂ ਦਾ ਟੈਸਟ ਸਿਹਤ ਵਿਭਾਗ ਦੇ ਨਿਰਦੇਸ਼ਾਂ 'ਤੇ ਕੀਤੇ ਜਾਂਦੇ ਹਨ। ਇਸ ਦੌਰਾਨ ਕਸਬੇ ਦੀ ਗਰਭਵਤੀ ਅੌਰਤ ਗਾਇਤਰੀ ਦੇਵੀ ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਅੌਰਤ ਨੂੰ ਆਈਸੋਲੇਸ਼ਨ ਵਾਰਡ 'ਚ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੇ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨ ਕਸਬੇ ਦੇ ਇਕ ਥਾਣੇਦਾਰ ਤੇ ਜੈਦ ਪਿੰਡ ਦੇ ਇਕ ਬੈਕ ਅਧਿਕਾਰੀ ਦੀ ਵੀ ਰਿਪੋਰਟ ਪਾਜੇਟਿਵ ਆ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸੁਰੱਖਿਆ ਆਪ ਕਰਨ ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਤੇ ਘਰ ਤੋਂ ਮਾਸਕ ਪਾ ਕੇ ਬਾਹਰ ਨਿਕਲਣ। ਭੀੜ ਵਾਲੀਆ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਨ।