ਕੈਪਸ਼ਨ-1ਕੇਪੀਟੀ37ਪੀ, ਕਾਬੂ ਕੀਤੇ ਦੋਸ਼ੀ ਨਾਲ ਪੁਲਿਸ ਪਾਰਟੀ।

* ਪ੍ਰਰੈੱਸ ਕਾਨਫਰੰਸ

* ਫਗਵਾੜਾ ਪੁਲਿਸ ਨੇ 24 ਘੰਟਿਆਂ 'ਚ ਹੀ ਫੜ ਲਏ ਮੁਲਜ਼ਮ

* ਅਗਲੇਰੀ ਜਾਂਚ ਜਾਰੀ, ਹੋਰ ਖੁਲਾਸੇ ਹੋਣ ਦਾ ਖ਼ਦਸ਼ਾ

ਅਮਰ ਪਾਸੀ, ਫਗਵਾੜਾ

ਫਗਵਾੜਾ ਦੇ ਮੁਹੱਲਾ ਉਂਕਾਰ ਨਗਰ ਵਿਖੇ ਹੋਏ ਪਤੀ-ਪਤਨੀ ਦੋਹਰੇ ਹੱਤਿਆ ਕਾਂਡ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਪ੍ਰਰੈੱਸ ਵਾਰਤਾ ਕਰਦੇ ਹੋਏ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਪਤੀ-ਪਤਨੀ ਵੱਲੋਂ ਆਪਣੇ ਘਰ ਦੀ ਉਪਰਲੀ ਮੰਜ਼ਿਲ ਇਕ ਵਿਅਕਤੀ ਨੂੰ ਕਿਰਾਏ 'ਤੇ ਦਿੱਤੀ ਗਈ ਸੀ ਜੋ ਕਿ ਪੇਸ਼ੇ ਵਜੋਂ ਇਕ ਢੋਲੀ ਹੈ ਤੇ ਆਪਣੇ ਪਰਿਵਾਰ ਸਮੇਤ ਉਸੇ ਘਰ 'ਚ ਰਹਿ ਰਿਹਾ ਸੀ ਵਾਰਦਾਤ ਵਾਲੇ ਦਿਨ ਢੋਲੀ ਵਲੋਂ ਆਪਣਾ ਪਰਿਵਾਰ ਪਹਿਲਾ ਹੀ ਘਰੋਂ ਭੇਜ ਦਿੱਤਾ ਗਿਆ ਸੀ, ਇਸ ਦੋਹਰੇ ਹੱਤਿਆ ਕਾਂਡ 'ਚ ਢੋਲੀ ਦੀ ਮਦਦ ਉਸ ਦੇ ਦੋ ਦੋਸਤਾਂ ਨੇ ਕੀਤੀ ਸੀ। ਇਨ੍ਹਾਂ ਤਿੰਨ ਦੋਸ਼ੀਆਂ ਦੀ ਪਛਾਣ ਅਨਿਲ ਕੁਮਾਰ ਉਰਫ਼ ਜਗਦੇਵ ਸਿੰਘ ਉਰਫ਼ ਜੱਸੀ ਢੋਲੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਸਾਧਨਵਾਸ ਥਾਣਾ ਜਾਖਲ ਤਹਿਸੀਲ ਤੇ ਜ਼ਿਲ੍ਹਾ ਫਤਹਿਬਾਦ ਹਰਿਆਣਾ ਹਾਲ ਵਾਸੀ ਨੰਗਲ ਕਾਲੋਨੀ ਡਾਕਖਾਨਾ ਚਾਚੋਕੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਮੌਜੂਦਾ ਹਾਲਾਤ 'ਚ ਮੁਹੱਲਾ ਉਂਕਾਰ ਨਗਰ ਵਿਖੇ ਕਿਰਾਏ 'ਤੇ ਰਹਿ ਰਿਹਾ ਸੀ। ਸੂਰਜ ਕੁਮਾਰ ਪੁੱਤਰ ਚੰਦਰ ਜੀਤ ਉਰਫ ਚਰਨਜੀਤ ਵਾਸੀ ਫਰੈਂਡ ਕਾਲੋਨੀ ਫਗਵਾੜਾ ਰਣਜੀਤ ਸਿੰਘ ਪੁੱਤਰ ਨਾਜਰ ਸਿੰਘ ਸਾਧ ਨਿਵਾਸ ਥਾਣਾ ਜਾਖਲ ਜ਼ਿਲ੍ਹਾ ਫਤਹਿਬਾਦ ਹਰਿਆਣਾ ਵਜੋਂ ਹੋਈ ਹੈ।

ਪ੍ਰਰੈੱਸ ਵਾਰਤਾ ਕਰਦੇ ਹੋਏ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਕਿਰਾਏਦਾਰ ਜੱਸੀ ਢੋਲੀ ਨੇ ਕੁਝ ਮਹੀਨਿਆਂ ਦਾ ਕਿਰਾਇਆ ਦੇਣਾ ਸੀ ਜਿਸ ਕਾਰਨ ਉਸ ਨੂੰ ਕਮਰਾ ਖਾਲੀ ਕਰਨ ਦਾ ਕਹਿ ਦਿੱਤਾ ਗਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਢੋਲੀ ਵੱਲੋਂ ਆਪਣੇ ਦੋ ਦੋਸਤਾਂ ਦੀ ਮਦਦ ਦੇ ਨਾਲ ਪਤੀ ਪਤਨੀ ਦੀ ਹੱਤਿਆ ਕਰ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਜੱਸੀ ਢੋਲੀ ਪਹਿਲਾ ਹੀ ਆਪਣੇ ਕਮਰੇ 'ਚ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਪਹੁੰਚ ਚੁੱਕਾ ਸੀ ਤੇ ਉਸ ਨੂੰ ਪਤੀ-ਪਤਨੀ ਦੇ ਰੋਜ਼ਾਨਾ ਸ਼ੈਡਿਊਲ ਬਾਰੇ ਸਭ ਕੁਝ ਪਤਾ ਸੀ ਅਤੇ ਜਿਵੇਂ ਹੀ ਮਹਿਲਾ ਦਵਿੰਦਰ ਕੌਰ ਰੋਜ਼ਾਨਾ ਵਾਂਗ ਘਰੋਂ ਬਾਹਰ ਗਈ ਤਾਂ ਉਨ੍ਹਾਂ ਵੱਲੋਂ ਬਜ਼ੁਰਗ ਕਿਰਪਾਲ ਸਿੰਘ ਨੂੰ ਫੜ ਕੇ ਚਾਕੂਆਂ ਨਾਲ ਕਈ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥੋੜ੍ਹੇ ਹੀ ਸਮੇਂ ਬਾਅਦ ਬਜ਼ੁਰਗ ਮਹਿਲਾ ਦਵਿੰਦਰ ਕੌਰ ਘਰ ਪਹੁੰਚੀ ਤਾਂ ਉਸ ਨੇ ਜੱਸੀ ਢੋਲੀ ਨੂੰ ਵੇਖਿਆ ਅਤੇ ਕਿਹਾ ਕਿ ਉਹ ਕਦੋਂ ਘਰ ਵਾਪਸ ਆਇਆ ਹੈ ਮਹਿਲਾ ਜਿਵੇਂ ਹੀ ਘਰ ਦੇ ਅੰਦਰ ਦਾਖ਼ਲ ਹੋਈ ਤਾਂ ਪਹਿਲਾ ਤੋਂ ਹੀ ਉਸ ਦੇ ਇੰਤਜ਼ਾਰ 'ਚ ਖੜ੍ਹੇ ਤਿੰਨੇ ਦੋਸਤਾਂ ਨੇ ਉਸ ਦਾ ਗਲ ਘੁੱਟ ਕੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਘਰ ਨੂੰ ਤਾਲਾ ਲਗਾ ਕੇ ਤਿੰਨੋਂ ਦੋਸਤ ਜਮਾਲਪੁਰ ਪਿੰਡ ਵੱਲ ਨੂੰ ਚਲੇ ਗਏ ਐੱਸਐੱਸਪੀ ਨੇ ਦੱਸਿਆ ਕਿ ਮਹਿਜ਼ 24 ਘੰਟਿਆਂ ਦੌਰਾਨ ਹੀ ਫਗਵਾੜਾ ਪੁਲਿਸ ਵਲੋਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਅਹਿਮ ਖੁਲਾਸਿਆਂ ਦਾ ਹੋਣਾ ਅਜੇ ਬਾਕੀ ਹੈ। ਇਸ ਮੌਕੇ ਡੀਐੱਸਪੀ ਸੁਰਿੰਦਰ ਚਾਂਦ ਥਾਣਾ ਸਿਟੀ ਦੇ ਐੱਸਐੱਚਓ ਓਂਕਾਰ ਸਿੰਘ ਬਰਾੜ, ਥਾਣਾ ਸਤਨਾਮਪੁਰਾ ਦੀ ਐੱਸਐੱਚਓ ਊਸ਼ਾ ਰਾਣੀ, ਥਾਣਾ ਸਦਰ ਦੇ ਐੱਸਐੱਚਓ ਅਮਰਜੀਤ ਸਿੰਘ ਮੱਲ੍ਹੀ ਵੀ ਮੌਕੇ 'ਤੇ ਮੌਜੂਦ ਸਨ।