ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 'ਚ ਮਿਤੀ 13.10.2017 ਨੂੰ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਰ ਆਮ ਤੇ ਖਾਸ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਕਪੂਰਥਲਾ ਵਿਖੇ ਇਸ ਸਾਲ ਸਮੱਰਥ ਅਧਿਕਾਰੀ ਵਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ ਤੇ ਪਟਾਕਿਆਂ ਦੀ ਆਰਜੀ ਸਟੋਰੇਜ ਅਤੇ ਵਿਕਰੀ ਲਈ 17 ਆਰਜੀ ਲਾਈਸੈਂਸ ਡਰਾਅ ਰਾਹੀਂ ਦਿੱਤੇ ਜਾਣੇ ਹਨ। ਉਨਾਂ੍ਹ ਦੱਸਿਆ ਕਿ ਆਰਜੀ ਲਾਈਸੈਂਸ ਲੈਣ ਦੇ ਚਾਹਵਾਨ ਵਿਅਕਤੀ ਮਿਤੀ 19.10.2021 ਨੂੰ ਸ਼ਾਮ 4 ਵਜੇ ਤਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ, ਜਿਸ ਦੇ ਨਾਲ ਸ਼ਨਾਖਤੀ ਕਾਰਡ, ਸਵੈ ਘੋਸ਼ਣਾ ਪੱਤਰ ਲਾਇਆ ਜਾਵੇ। ਉਨਾਂ੍ਹ ਦੱਸਿਆ ਕਿ ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈਬਸਾਈਟ www.punjab.gov.in ਅਤੇ ਸੇਵਾ ਕੇਂਦਰਾਂ ਵਿੱਚ ਉਪਲਬਧ ਹਨ। ਦਰਖਾਸਤ ਨਾਲ 100 ਰੁਪਏ ਫੀਸ ਸੇਵਾ ਕੇਂਦਰਾਂ ਵੱਲੋਂ ਪ੍ਰਰਾਪਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ 19.10.2021 ਨੂੰ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤਕ ਹੀ ਦਰਖਾਸਤਾਂ ਪ੍ਰਰਾਪਤ ਕੀਤੀਆਂ ਜਾਣਗੀਆਂ। ਨਿਰਧਾਰਤ ਮਿਤੀ/ਸਮੇਂ ਤੱਕ ਪ੍ਰਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜੀ ਲਾਈਸੈਂਸ ਡਰਾਅ ਦੁਆਰਾ ਜਾਰੀ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਇਸ ਸਬੰਧੀ ਡਰਾਅ ਮਿਤੀ 21.10.2021 ਨੂੰ ਸਵੇਰੇ 11 ਵਜੇ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਕੱਿਢਆ ਜਾਵੇਗਾ।