ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਸ਼ੋ੍ਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਇੰਚਾਰਜ ਤੇ ਸਾਬਕਾ ਖਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਦੀ ਗੁ. ਬੇਰ ਸਾਹਿਬ ਰੋਡ, ਸੁਲਤਾਨਪੁਰ ਲੋਧੀ ਤੇ ਪੈਂਦੀ ਕੋਠੀ ਵਿਖੇ ਅਣਪਛਾਤੇ ਚੋਰਾਂ ਵੱਲੋਂ ਜਿੰਦਰੇ ਤੇ ਲਾਕਰ ਤੋੜ ਕੇ ਚੋਰੀ ਦੀ ਵਾਰਦਾਤ ਕਰਨ ਦੀ ਖਬਰ ਮਿਲੀ ਹੈ। ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਸ਼ੋ੍ਮਣੀ ਅਕਾਲੀ ਦਲ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇ ਕੁਲਦੀਪ ਸਿੰਘ ਬੂਲੇ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯੂਥ ਵਿੰਗ ਜਥੇ ਦਰਬਾਰਾ ਸਿੰਘ ਵਿਰਦੀ, ਅਕਾਲੀ ਦਲ ਦੇ ਖਜ਼ਾਨਚੀ ਸਤਪਾਲ ਮਦਾਨ, ਕੁਲਵੰਤ ਸਿੰਘ ਸ਼ਹਿਰੀ ਨੇ ਦੱਸਿਆ ਕਿ ਬੀਬੀ ਜੀ ਇਸ ਕੋਠੀ ਵਿਚ ਚਾਰ ਸਾਲਾਂ 'ਚ ਪੰਜਵੀਂ ਵਾਰ ਚੋਰੀ ਹੋ ਚੁੱਕੀ ਹੈ ਪਰ ਸੁਲਤਾਨਪੁਰ ਲੋਧੀ ਪੁਲਸ ਨੇ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਨਾਂ੍ਹ ਦੱਸਿਆ ਕਿ ਬੀਤੀ ਰਾਤ ਚੋਰ ਕੰਧ ਟੱਪ ਕੇ ਕੋਠੀ ਅੰਦਰ ਦਾਖਲ ਹੋਏ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦਰਵਾਜੇ ਦੇ ਅਰਲ ਕਿਸੇ ਬਲੇਟ ਆਰੀ ਨਾਲ ਕੱਟ ਦਿੱਤੇ ਤੇ ਬੈੱਡਰੂਮ 'ਚ ਰੱਖੀਆਂ ਅਲਮਾਰੀਆਂ ਦੇ ਤਾਲੇ ਤੇ ਲਾਕਰ ਵੀ ਤੋੜ ਦਿੱਤੇ ਅਤੇ ਅੰਦਰੋਂ ਕੁਝ ਜ਼ਰੂਰੀ ਪਾਰਟੀ ਡਾਕੂਮੈਂਟ, ਇਕ ਗੈਸ ਸਿਲੰਡਰ, ਇਕ ਮਾਈਕਰੋਵੇਵ, 1 ਟੇਪ ਰਿਕਾਰਡਰ ਆਦਿ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਅਕਾਲੀ ਆਗੂਆਂ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਇੱਕ ਪੁਲਸ ਕਰਮਚਾਰੀ ਮੌਕਾ ਦੇਖ ਕੇ ਇਹ ਕਹਿ ਕੇ ਵਾਪਸ ਚਲਾ ਗਿਆ ਕਿ ਦਰਖਾਸਤ ਲਿਖ ਕੇ ਦੇ ਦਿਓ। ਦੱਸਣਯੋਗ ਹੈ ਸਾਬਕਾ ਵਿੱਤ ਮੰਤਰੀ ਪੰਜਾਬ ਦੀ ਇਹ ਕੋਠੀ ਪਾਰਟੀ ਦਫਤਰ ਵੱਜੋਂ ਹੀ ਵਰਤੀ ਜਾਂਦੀ ਹੈ ਕਿਉਂਕਿ ਬੀਬੀ ਉਪਿੰਦਰਜੀਤ ਕੌਰ ਪੂਡਾ ਕਾਲੋਨੀ ਕਪੂਰਥਲਾ ਵਿਖੇ ਆਪਣੀ ਕੋਠੀ 'ਚ ਰਹਿੰਦੇ ਹਨ।

ਸਾਬਕਾ ਖਜਾਨਾ ਮੰਤਰੀ ਦੀ ਕੋਠੀ ਿ'ਚ ਵਾਰ ਵਾਰ ਚੋਰੀ ਦੀਆਂ ਵਾਰਦਾਤਾਂ ਹੋਣ ਕਾਰਨ ਪੁਲਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।