ਬੀਕੇ ਗੌਤਮ, ਭੁਲੱਥ : ਸਰਕਾਰੀ ਮਿਡਲ ਸਕੂਲ ਕਮਰਾਏ ਤੇ ਸਕੂਲ 'ਚ ਹੀ ਸਥਿਤ ਆਂਗਨਵਾੜੀ ਸੈਂਟਰ 'ਚੋਂ ਮਿਡ ਡੇ ਮੀਲ ਦਾ ਸਾਮਾਨ ਤੇ ਸੈਂਟਰ ਦਾ ਰਾਸ਼ਨ ਚੋਰੀ ਹੋ ਗਿਆ। ਅਧਿਆਪਕਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਕਮਰਾਏ ਦੇ ਮੋਹਤਵਰ ਵਿਅਕਤੀਆਂ ਦਾ ਫੋਨ ਆਇਆ ਕਿ ਸਕੂਲ 'ਚ ਚੋਰੀ ਹੋ ਗਈ ਹੈ। ਜਦ ਉਨ੍ਹਾਂ ਨੇ ਸਕੂਲ ਆ ਕੇ ਦੇਖਿਆ ਤਾਂ ਪ੍ਰਰਾਇਮਰੀ ਸਕੂਲ 'ਚੋਂ 2 ਕੁਇੰਟਲ ਚੌਲ ਤੇ ਆਂਗਣਵਾੜੀ ਸੈਂਟਰ 'ਚੋਂ 80 ਕਿੱਲੋ ਕਣਕ, 40 ਕਿੱਲੋ ਚੌਲ ਤੇ ਖੰਡ ਦੀਆਂ 3 ਬੋਰੀਆ ਗਾਇਬ ਸਨ। ਇਸ ਸਬੰਧੀ ਭੁਲੱਥ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ।