ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ

ਨੈਸ਼ਨਲ ਗ੍ਰੀਨ ਟਿ੍ਬਿਊਨ ਨੇ ਆਦੇਸ਼ ਨੂੰ ਿਛੱਕੇ ਟੰਗ ਕੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਪਵਿੱਤਰ ਕਾਲੀ ਵੇਈਂ ਕੰਢੇ ਤਲਵੰਡੀ ਪੁਲ ਨੇੜੇ ਪਿੰਡ ਅਦਾਲਤ ਚੱਕ ਦੇ ਛੱਪੜ ਨੂੰ ਰੇਤਾ ਲੈਵਲ ਤੱਕ ਪੁੱਟ ਲਿਆ ਗਿਆ ਹੈ। ਨਿਯਮਾਂ ਅਨੂਸਾਰ ਕਿਸੇ ਦੀ ਛੱਪੜ ਨੂੰ 9 ਫੁੱਟ ਤੋਂ ਜਿਆਦਾ ਗਹਿਰਾ ਨਹੀਂ ਕੀਤਾ ਜਾ ਸਕਦਾ ਪੰ੍ਤੂ ਇੱਥੇ ਸਥਿਤੀ ਬਿਲਕੁਲ ਉਲਟ ਹੀ ਨਜਰ ਆ ਰਹੀ ਹੈ ਜਿੱਥੇ ਨਾ ਸਿਰਫ ਛੱਪੜ ਨੂੰ ਲੱਗਭਗ 16-17 ਫੁੱਟ ਪੁਟ ਦਿੱਤਾ ਗਿਆ ਹੈ ਬਲਕਿ ਇਸਨੂੰ ਰੇਤਾ ਲੈਵਲ ਤੱਕ ਡੁੰਘਾ ਕਰ ਦਿੱਤਾ ਗਿਆ ਹੈ। ਜਾਹਿਰ ਜਿਹੀ ਗੱਲ ਹੈ ਕਿ ਇਸ ਗੰਭੀਰ ਗਲਤੀ ਕਾਰਨ ਜਦੋਂ ਗੰਦਾ ਪਾਣੀ ਛੱਪੜ ਵਿੱਚ ਪਾਇਆ ਜਾਵੇਗਾ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਤੇ ਵਿਪਰੀਤ ਅਸਰ ਪੈਣਾ ਲਾਜ਼ਮੀ ਹੈ। ਇਸਦਾ ਇਕ ਕਾਰਣ ਗੰਦੇ ਪਾਣੀ ਦਾ ਰੇਤਾ ਰਾਹੀਂ ਹੇਠਾ ਜਾ ਕੇ ਧਰਤੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਦੇਵਾਗਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਸੰਬੰਧੀ ਬੀਡੀਪੀਓ ਸੁਲਤਾਨਪੁਰ ਲੋਧੀ ਨੂੰ ਪੁੱਿਛਆ ਗਿਆ ਤਾਂ ਉਹਨਾਂ ਛੱਪੜ ਦੀ ਪੁਟਾਈ ਦੇ ਮਾਮਲੇ ਤੋਂ ਖੁਦ ਨੂੰ ਅੰਜਾਨ ਦੱਸਿਆ। ਜਦੋਂ ਇਸ ਸੰਬੰਧੀ ਪਿੰਡ ਅਦਾਲਤ ਚੱਕ ਦੇ ਪੰਚਾਇਤ ਸਕੱਤਰ ਨਿਰਮਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਉਹਨਾਂ ਕਿਹਾ ਕਿ ਸਾਡੀ ਹੜਤਾਲ ਚੱਲ ਰਹੀ ਹੈ ਛੱਪੜ ਦੀ ਪੁਟਾਈ ਸੰਬੰਧੀ ਉਹਨਾਂ ਵਲੋ ਕਿਸੇ ਤਰਾਂ੍ਹ ਦਾ ਮਤਾ ਨਹੀਂ ਲਿਖਿਆ ਗਿਆ ਹੈ। ਇੱਥੇ ਇੱਕ ਸਵਾਲ ਫਿਰ ਉਠਦਾ ਹੈ ਕਿ ਆਖਿਰ ਕਿਸੇ ਪੰਚਾਇਤ ਵਲੋਂ ਬਿਨਾ ਮਤੇ ਦੇ ਕੋਈ ਕਾਰਜ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲਗਾ ਹੈ ਕਿ ਛੱਪੜ ਦੀ ਸਫਾਈ ਦੇ ਨਾਂ ਤੇ ਪਿਛਲੇ ਚਾਰ ਦਿਨਾਂ ਤੋਂ ਜੇਸੀਬੀ ਮਸ਼ੀਨ ਸੰਬੰਧਤ ਛੱਪੜ ਵਾਲੇ ਥਾਂ ਤੇ ਦੇਖੀ ਜਾ ਰਹੀ ਹੈ। ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਮਸ਼ੀਨ ਦਾ ਕਿਰਾਇਆ 4 ਤੋਂ 5 ਹਜਾਰ ਪ੍ਰਤੀ ਘੰਟਾ ਵਸੂਲੀ ਕੀਤੀ ਜਾਵੇਗੀ। ਕੀ ਐਨਜੀਟੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮਾਈਨਿੰਗ ਵਿਭਾਗ ਇਸ ਪਾਸੇ ਧਿਆਨ ਦੇਣਗੇ ਇਹ ਤਾਂ ਸਮਾਂ ਹੀ ਦੱਸੇਗਾ ਪੰ੍ਤੂ ਇਸ ਸੰਬੰਧੀ ਸਿਟਿਜਨ ਵੈਲਫੇਅਰ ਫੋਰਮ ਨੇ ਐਨਜੀਟੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਅਦਾਲਤ ਚੱਕ ਨਾਲ ਸੰਬੰਧਤ ਛੱਪੜ ਨੂੰ ਰੇਤਾ ਦੇ ਲੈਵਲ ਤੱਕ ਪੁੱਟੇ ਜਾਣ ਸੰਬੰਧੀ ਜਾਂਚ ਕਰਵਾਈ ਜਾਵੇ ਤਾਂ ਜੋ ਛੱਪੜ ਵਿੱਚ ਛੱਡੇ ਜਾਣ ਵਾਲੇ ਗੰਦੇ ਪਾਣੀ ਕਾਰਣ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।