ਵਿਜੇ ਸੋਨੀ, ਫਗਵਾੜਾ : ਦਹਾਕਿਆਂ ਤੋਂ ਪਰੇਸ਼ਾਨੀਆਂ ਝੱਲ ਰਹੇ ਕੀਰਤੀ ਨਗਰ ਦੇ ਵਸਨੀਕਾਂ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਜੁਆਇੰਟ ਗਲੀ ਦਾ ਕੰਮ ਸ਼ੁਰੂ ਕਰਵਾ ਕੇ ਮੁਹੱਲਾ ਵਾਸੀਆਂ ਦੀ ਮੁੱਦਤਾਂ ਤੋਂ ਲਟਕੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਜਦੋਂ ਦਾ ਮੁਹੱਲਾ ਕੀਰਤੀ ਨਗਰ ਬਣਿਆ ਉਸ ਸਮੇਂ ਤੋਂ ਹਾਲੇ ਤਕ ਇਹ ਗਲੀਆਂ ਕੱਚੀਆਂ ਸਨ ਤੇ ਇੱਥੋਂ ਦੇ ਵਸਨੀਕਾਂ ਨੂੰ ਬਹੁਤ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਪਰੇਸ਼ਾਨੀ ਦਾ ਹੱਲ ਕਰਨ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਗਲੀ ਨੰਬਰ ਇੱਕ ਅਤੇ ਗਲੀ ਨੰਬਰ ਦੋ ਨੂੰ ਜੁਆਇੰਟ ਲੱਗਦੀ ਗਲੀ ਦਾ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ।

ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਦਰਸ਼ਨ ਧਰਮਸੋਤ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਦੀ ਬਹੁਤ ਹੀ ਪੁਰਾਣੀ ਮੰਗ ਸੀ ਕਿ ਇਨਾਂ੍ਹ ਗਲੀਆਂ ਨੂੰ ਪੱਕਾ ਕਰਵਾਇਆ ਜਾਵੇ ਜੋ ਕਿ ਕਾਫੀ ਸਮੇਂ ਤੋਂ ਨਹੀਂ ਹੋ ਸਕਿਆ ਸੀ। ਅਕਾਲੀ ਭਾਜਪਾ ਸਰਕਾਰ ਸਮੇਂ ਤੋਂ ਪੇ੍ਸ਼ਾਨੀ ਝੱਲਦੇ ਮੁਹੱਲਾ ਵਾਸੀਆਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਰਾਹਤ ਪ੍ਰਦਾਨ ਕਰਵਾਈ ਹੈ । ਉਨਾਂ੍ਹ ਦੱਸਿਆ ਕਿ 30 ਲੱਖ ਰੁਪਏ ਦੀ ਲਾਗਤ ਨਾਲ ਇਸ ਜੁਆਇੰਟ ਗਲੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜੋ ਕਿ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ ਅਤੇ ਮੁਹੱਲਾ ਵਾਸੀਆਂ ਦੀ ਦਹਾਕਿਆਂ ਤੋਂ ਖੜ੍ਹੀ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ। ਸਾਬਕਾ ਕੌਂਸਲਰ ਦਰਸ਼ਨ ਧਰਮਸੋਤ ਨੇ ਦੱਸਿਆ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦੋ ਸਾਲਾਂ ਦੇ ਸ਼ਾਸਨ ਕਾਲ ਵਿੱਚ ਹੀ ਉਨਾਂ੍ਹ ਦੇ ਵਾਰਡ ਨੰਬਰ 6 ਦੀਆਂ ਸਾਰੀਆਂ ਗਲੀਆਂ, ਸਟਰੀਟ ਲਾਈਟਾਂ, ਸੀਵਰੇਜ ਸਪਲਾਈ, ਵਾਟਰ ਸਪਲਾਈ, ਆਦਿ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ । ਜਿਸ ਲਈ ਮੁਹੱਲਾ ਵਾਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਤਹਿ ਦਿਲੋਂ ਧੰਨਵਾਦੀ ਹਨ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਸਾਬਕਾ ਕੌਸਲਰ ਦਰਸ਼ਨ ਧਰਮਸੋਤ, ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੱੁਗਾ,ਵਿਨੋਦ ਵਰਮਾਨੀ, ਗੁਰਜੀਤਪਾਲ ਵਾਲੀਆ, ਸੁਖਪਾਲ ਸਿੰਘ ਿਬਿਣੰਗ,ਬੌਬੀ ਵੋਹਰਾ ਤੇ ਮੁਹੱਲਾ ਵਾਸੀ ਹਾਜ਼ਰ ਸਨ।