ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ

ਨੇੜੇ ਪੈਂਦੇ ਵਾਟਾਂਵਾਲੀ ਕਲਾਂ ਤੇ ਚੰਨਣਵਿੰਡੀ ਪਿੰਡ ਦੇ ਖੇਤਾਂ 'ਚ ਅੱਗ ਲੱਗਣ ਨਾਲ ਕਰੀਬ 500 ਏਕੜ ਤੋਂ ਵਧੇਰੇ ਰਕਬਾ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਜਿਸ 'ਚ 60 ਤੋਂ 70 ਏਕੜ ਝੋਨੇ ਦੀ ਫਸਲ ਦੱਸੀ ਜਾ ਰਹੀ ਹੈ। ਲਗਭਗ 4 ਘੰਟੇ ਤੋਂ ਵਧੇਰੇ ਸਮਾਂ ਬੀਤਣ 'ਤੇ ਵੀ ਨਾ ਹੀ ਕੋਈ ਫਾਇਰ ਬਿ੍ਗੇਡ ਦਾ ਕੋਈ ਅਧਿਕਾਰੀ ਪਹੁੰਚਿਆ ਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ। ਪਰ ਦੱਸਿਆ ਇਹ ਜਾ ਰਿਹਾ ਹੈ ਕਿ ਜਿੱਥੇ ਅੱਗ ਲੱਗੀ ਹੈ ਉਸਦੇ ਨਾਲ ਕਈ ਘਰ ਵੀ ਹਨ ਪਰ ਹਾਲੇ ਤਕ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ 60 ਤੋਂ 70 ਏਕੜ ਝੋਨੇ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਹੈ। ਲਗਭਗ 4 ਤੋਂ 5 ਪਿੰਡ ਨੇ ਜੋ ਇਸ ਅੱਗ ਦੀ ਲਪੇਟ 'ਚ ਆ ਚੁੱਕੇ ਹਨ। ਲੋਕਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਫਾਇਰ ਬਿ੍ਗੇਡ ਦੀ ਗੱਡੀ ਕੋਲੋਂ ਲੰਘ ਗਈ ਪਰ ਕੋਈ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਲਈ ਨਹੀਂ ਆਇਆ।