ਵਿਜੇ ਸੋਨੀ, ਫਗਵਾੜਾ

ਫਗਵਾੜਾ ਅਨੁਸੂਚਿਤ ਜਾਤੀ ਤੇ ਪੱਛੜੀ ਸ਼ੇ੍ਣੀ ਸਮਾਜ ਦੀ ਸਿਰਮੌਰ ਜਥੇਬੰਦੀ ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਇਕਾਈ ਕਪੂਰਥਲਾ ਦੇ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ, ਵਿਨੋਦ ਕੁਮਾਰ, ਬਲਵਿੰਦਰ ਲੀਰ, ਕਮਲੇਸ਼ ਸੰਧੂ ਤੇ ਸਤਨਾਮ ਗਿੱਲ ਦੀ ਅਗਵਾਈ ਅਧੀਨ ਇਕ ਵਫ਼ਦ ਐੱਸਡੀਐੱਮ ਫਗਵਾੜਾ ਕੁਲਦੀਪ ਸਿੰਘ ਨੂੰ ਮਿਲਿਆ। ਜਿਸ 'ਚ ਟੂਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ 21 ਨਵੰਬਰ 2021 ਨੂੰ ਸਾਰੇ ਭਾਰਤ 'ਚ ਕਰਵਾਇਆ ਜਾ ਰਿਹਾ ਹੈ, ਜਿਸ 'ਤੇ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਪੰਜਾਬ ਨੂੰ ਅੱਵਲ ਲਿਆਉਣ ਲਈ ਬੱਚਿਆਂ ਦੀ ਲਗਾਤਾਰ ਤਿਆਰੀ ਕਰਵਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਵੀ ਇਕ ਪੱਤਰ ਸਾਰੇ ਿਜ਼ਿਲ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰਕੇ ਕਿਹਾ ਗਿਆ ਹੈ ਕਿ ਜਿੱਥੋਂ ਤਕ ਹੋ ਸਕੇ ਮੇਨ ਿਵਿਸ਼ਆਂ ਦੇ ਅਧਿਆਪਕਾਂ ਦੀ ਬੀ.ਐਲ.ਓ. ਡਿਊਟੀ ਨਾ ਲਗਾਈ ਜਾਵੇ । ਇਹ ਪੱਤਰ ਜਥੇਬੰਦੀ ਵਲੋਂ ਐੱਸ.ਡੀ.ਐਮ ਫਗਵਾੜਾ ਨੂੰ ਮੰਗ ਪੱਤਰ ਦੇ ਰੂਪ ਦੇ ਵਿੱਚ ਦੇ ਦਿੱਤਾ ਤੇ ਕਿਹਾ ਗਿਆ ਕਿ ਜਿਹੜੇ ਅਧਿਆਪਕਾਂ ਦੀ ਡਿਊਟੀ ਬਤੌਰ ਬੀਐਲਓ ਲੱਗੀ ਹੈ ਉਨਾਂ੍ਹ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ ।ਜਿਸ ਉੱਪਰ ਐੱਸ.ਡੀ.ਐਮ ਫਗਵਾੜਾ ਵਲੋਂ ਇਸ ਉਪਰ ਜਲਦ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਉਪਰੰਤ ਪ੍ਰਰੈੱਸ ਨੂੰ ਜਾਣਕਾਰੀ ਦਿੰਦਿਆਂ ਮਨਜੀਤ ਗਾਟ ਅਤੇ ਲਖਵੀਰ ਚੰਦ ਨੇ ਕਿਹਾ ਕਿ ਵੋਟਾਂ ਦੀ ਸੁਧਾਈ ਦਾ ਕੰਮ ਲਗਾਤਾਰ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ। ਇਸ ਲਈ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਖੱਜਲ ਖੁਆਰੀ ਬੰਦ ਕਰਕੇ ਪਿੰਡਾਂ ਵਿਚੋਂ ਬੀ.ਐਲ.ਓ ਦੀ ਠੇਕੇ ਤੇ ਭਰਤੀ ਕਰਕੇ ਦੋ ਦੋ ਪਿੰਡ ਦੇ ਦੇਵੇ ,ਨਾਲੇ ਬੇਰੁਜ਼ਗਾਰਾਂ ਨੂੰ ਨੂੰ ਰੁਜ਼ਗਾਰ ਮਿਲ ਸਕੇਗਾ ਤੇ ਦੂਜੇ ਪਾਸੇ ਉਨਾ ਹੀ ਜ਼ੋਰ ਬੱਚਿਆਂ ਦੀ ਪੜ੍ਹਾਈ 'ਤੇ ਲਾਇਆ ਜਾ ਸਕੇਗਾ। ਇਸ ਮੌਕੇ ਜਸਬੀਰ ਲਾਲ, ਰਣਜੀਤ ਸਿੰਘ, ਸਤੀਸ਼ ਕੁਮਾਰ, ਦੀਪਕ ਕੁਮਾਰ, ਸੰਦੀਪ ਕੁਮਾਰ, ਅਸ਼ੋਕ ਮੂਲਵਾਸੀ, ਕੁਲਦੀਪ ਕੁਮਾਰ, ਸੁਖਦੇਵ ਸਿੰਘ ਬੋਹਾਨੀ, ਪ੍ਰਦੀਪ ਕੁਮਾਰ ,ਅਮਰਿੰਦਰ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।