ਹਰਮੇਸ਼ ਸਰੋਆ, ਫਗਵਾੜਾ

ਬੀਤੇ ਦੋ ਦਿਨਾਂ ਤੋਂ ਗਾਇਬ ਨੌਜਵਾਨ ਦੀ ਲਾਸ਼ ਅਮਰ ਨਗਰ ਫਗਵਾੜਾ ਦੇ ਇਕ ਖੂਹ 'ਚੋਂ ਮਿਲੀ। ਮਿ੍ਤਕ ਦੇ ਭਰਾ ਮੁਹੰਮਦ ਰਿਆਜ਼ ਨੇ ਦੱਸਿਆ ਕਿ ਮੁਹੰਮਦ ਸਿਰਾਜ ਉਰਫ ਲੱਡੂ ਬੀਤੇ ਦੋ ਦਿਨਾਂ ਤੋਂ ਘਰੋਂ ਗਾਇਬ ਸੀ, ਇਸ ਨੂੰ ਸਾਰੇ ਪਾਸੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਮਿਲਿਆ ਤੇ ਅੱਜ ਇਸ ਦੀ ਮਿ੍ਤਕ ਦੇਹ ਅਮਰ ਨਗਰ ਦੇ ਖੂਹ 'ਚੋਂ ਮਿਲੀ। ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਅਮਰ ਨਗਰ ਇਲਾਕੇ ਦੇ ਇਕ ਖੂਹ 'ਚੋਂ ਮਿ੍ਤਕ ਦੇਹ ਬਰਾਮਦ ਹੋਈ ਹੈ। ਮਿ੍ਤਕ ਦੀ ਪਛਾਣ ਮੁਹੰਮਦ ਸਿਰਾਜ (27) ਵਾਸੀ ਫਗਵਾੜਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਰ ਵਾਲਿਆਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।