ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਕਪੂਰਥਲਾ ਦੇ ਮੁਹੱਲਾ ਜੱਟਪੁਰਾ ਵਿਖੇ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਬਾਬਾ ਬਾਲਕ ਨਾਥ ਜੀ ਦੀ ਅਪਾਰ ਕ੍ਰਿਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੰਦਿਰ ਬਾਬਾ ਬਾਲਕ ਨਾਥ ਮੁਹੱਲਾ ਜੱਟਪੁਰਾ ਵਿਖੇ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੌਰਾਨ ਸਵੇਰੇ 11 ਵਜੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੰਦਿਰ 'ਚ ਝੰਡਾ ਚੜਾਉਣ ਦੀ ਰਸਮ ਮਨਵਿੰਦਰ ਸਿੰਘ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਅਦਾ ਕੀਤੀ ਗਈ, ਇਸ ਮੌਕੇ ਉਨਾਂ੍ਹ ਨਾਲ ਵਿਕਾਸ ਵੋਹਰਾ ਸਹਾਇਕ ਲੋਕ ਸੰਪਰਕ ਅਫ਼ਸਰ ਜਲੰਧਰ, ਰਜਿੰਦਰ ਰਾਜਾ ਅਤੇ ਸੀਨੀਅਰ ਪੱਤਰਕਾਰ ਇਮਰਾਨ ਖਾਨ ਵੱਲੋਂ ਵੀ ਹਾਜ਼ਰੀ ਭਰੀ ਗਈ, ਇਸ ਉਪਰੰਤ ਸਵੇਰੇ 11:30 ਵਜੇ ਤੋਂ ਦੁਪਹਿਰ 2 ਵਜੇ ਤੱਕ ਬਾਬਾ ਜੀ ਦੀ ਚੌਂਕੀ ਕਰਵਾਈ ਗਈ। ਇਸ ਤੋਂ ਇਲਾਵਾ ਮੇਲੇ 'ਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਮੇਲੇ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਹਾਜ਼ਰ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਲੇ ਜਿਥੇ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ ਉਥੇ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਵਿਰਸੇ ਸਬੰਧੀ ਜਾਣਕਾਰੀ ਮਿਲਦੀ ਹੈ।
ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ, ਸਿੱਧ ਜੋਗੀ ਭਜਨ ਮੰਡਲੀ ਕਪੂਰਥਲਾ ਅਤੇ ਪੰਜਾਬ ਦੀਆਂ ਹੋਰ ਨਾਮੀ ਭਜਨ ਗਾਇਨ ਮੰਡਲੀਆਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਉਪਰੰਤ ਬਾਬਾ ਬਾਲਕ ਨਾਥ ਜੀ ਦੀ ਆਰਤੀ ਦੇ ਬਾਅਦ ਬਾਬਾ ਜੀ ਨੂੰ ਰੋਟ ਅਤੇ ਹਲਵੇ ਦਾ ਭੋਗ ਲਗਾ ਕੇ ਪ੍ਰਸ਼ਾਦ ਸੰਗਤਾਂ ਵਿੱਚ ਵੰਡਿਆ ਗਿਆ। ਬਾਬਾ ਜੀ ਦੇ ਮੇਲੇ ਦੌਰਾਨ ਸੰਗਤਾਂ ਲਈ ਲੰਗਰ ਵੀ ਲਗਾਏ ਗਏ ਜੋ ਪੂਰਾ ਦਿਨ ਚਲਦੇ ਰਹੇ। ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਹਰਮਨ ਸੇਖੜੀ ਨੇ ਦਸਿਆ ਕਿ ਮੇਲੇ ਤੋਂ ਬਾਅਦ ਵੱਡੀ ਵਿੱਚ ਸੰਗਤਾਂ ਨੂੰ 31 ਮਾਰਚ 2023 ਨੂੰ ਬਾਬਾ ਜੀ ਦੇ ਦਰਸ਼ਨਾਂ ਲਈ ਸ਼ਾਹਤਲਾਈਆਂ (ਗੁਫਾ) ਹਿਮਾਚਲ ਵਿਖੇ ਵੀ ਹਾਜਰੀਆਂ ਭਰਨਗੀਆਂ, ਜਿਸ ਨੂੰ ਲੈ ਕੇ ਸ਼ਰਧਾਲੂਆਂ ਨੂੰ ਭਾਰੀ ਗਿਣਤੀ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ 'ਤੇ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵੀ ਰਾਜਪੂਤ, ਰਮਨ ਕੁਮਾਰ ਅਰੋੜਾ, ਅਮਨਦੀਪ ਸਿੰਘ ਮੈਂਬਰ ਪੰਚਾਇਤ ਰਜਾਪੁਰ, ਗੁਰਪ੍ਰਰੀਤ ਸਿੰਘ ਗੋਪੀ ਸਰਪੰਚ ਪਿੰਡ ਆਰੀਆਂਵਾਲ, ਸ਼ਿਵ ਦਰਸ਼ਨ ਕਪੂਰ, ਜਗਦੀਸ਼ ਕੁਮਾਰ ਕਨੌਜੀਆ, ਗੁਰਬਚਨ ਸਿੰਘ ਬਾਂਕਾ ਪ੍ਰਧਾਨ ਵੈਦ ਮੰਡਲ, ਅਸ਼ੋਕ ਕੁਮਾਰ ਘਈ, ਅਸ਼ੋਕ ਭੰਡਾਰੀ, ਹਰਪ੍ਰਰੀਤ ਕੁਮਾਰ, ਗਗਨਦੀਪ, ਮੋਹਿਤ ਸ਼ਰਮਾ, ਗੌਰਵ ਵਰਮਾਂ, ਚੰਦਰ ਮੋਹਣ, ਪੰਡਿਤ ਰਾਜੇਸ਼ ਕੁਮਾਰ, ਸ਼ਾਮ ਲਾਲ, ਕਿਸ਼ਨ ਕੁਮਾਰ, ਰਾਜ ਕੁਮਾਰ ਰਾਜੂ, ਸੰਜੀਵ ਕੁਮਾਰ ਬਿੱਟੂ, ਰਾਮ ਕੁਮਾਰ, ਹਨੀ, ਰੌਹਨ, ਰਿਸ਼ਬ ਸੇਖੜੀ, ਆਸ਼ੂ, ਸੋਨੂ ਢੋਲੀ, ਮੰਗਾ ਭਗਤ, ਨੈਨੀ ਭਗਤ, ਬਿੰਨੀ ਭਗਤ, ਵਿੱਕੀ ਢੋਲੀ, ਸਮੂਹ ਮੁਹੱਲਾ ਨਿਵਾਸੀ ਅਤੇ ਮੰਦਿਰ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ।