ਰਘਬਿੰਦਰ ਸਿੰਘ, ਨਡਾਲਾ : ਗੁਰੂ ਨਾਨਕ ਪ੍ਰਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਨੇ ਰਾਜ ਸਾਇੰਸ ਸਿੱਖਿਆ ਖੋਜ ਅਧੀਨ ਸਾਇੰਸ ਪ੍ਰਦਰਸ਼ਨੀ 2019 ਜੋ ਕਿ 22 ਨਵੰਬਰ 2019 ਤਹਿਸੀਲ ਭੁਲੱਥ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕੇ ਪੱਡਾ ਵਿਚ ਲਗਾਈ ਗਈ। ਜਿਸ ਵਿਚ ਭਾਗ ਲੈ ਕੇ ਵੱਖ-ਵੱਖ ਥੀਮਾ ਅਧੀਨ ਤਿੰਨ ਪਹਿਲੇ ਸਥਾਨ ਤੇ ਇਕ ਦੂਸਰਾ ਸਥਾਨ ਪ੍ਰਰਾਪਤ ਕੀਤਾ। ਇਸ ਸਕੂਲ ਦੇ ਵਿਦਿਆਰਥੀ ਨਵਦੀਪ ਸਿੰਘ, ਸੰਦੀਪ ਸਿੰਘ ਨੇ ਸੀਨੀਅਰ ਸੈਕੰਡਰੀ ਕੈਟਾਗਰੀ ਅਧੀਨ ਸਰੋਤ ਅਤੇ ਪ੍ਰਬੰਧਨ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸੇ ਕੈਟਾਗਿਰੀ ਵਿਚ ਅਤਿੰਦਰ ਪਾਲ ਸਿੰਘ ਅਤੇ ਨਵਦੀਪ ਸਿੰਘ ਨੇ ਐਜੂਕੇਸ਼ਨ ਗੇਮਜ਼ ਅਤੇ ਗਣਿਤ ਮਾਡਲਿਗ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਦੂਸਰੀ ਕੈਟਾਗਿਰੀ ਸੈਕੰਡਰੀ ਅਧੀਨ ਭੁਪਿੰਦਰ ਸਿੰਘ, ਗੁਰਸਾਹਿਬ ਸਿੰਘ ਅਤੇ ਅਨਮੋਲਜੀਤ ਸਿੰਘ ਨੇ ਭਵਿੱਖ ਆਵਾਜਾਈ ਤੇ ਸੰਚਾਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ

ਰੋਬਿਨ ਯਾਦਵ, ਭੁਪਿੰਦਰਜੀਤ ਸਿੰਘ ਅਤੇ ਰੋਸ਼ਨਦੀਪ ਸਿੰਘ ਨੇ ਸਫਾਈ ਅਤੇ ਸਿਹਤ ਵਿਚ ਦੂਸਰਾ ਸਥਾਨ ਪ੍ਰਰਾਪਤ ਕੀਤਾ। ਇਸ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਥੀਮਾ ਵਿਚ ਭਾਗ ਲਿਆ। ਜਿਸ ਵਿਚੋਂ ਤਿੰਨ ਪਹਿਲੇ ਸਥਾਨ ਅਤੇ ਇਕ ਦੂਸਰਾ ਸਥਾਨ ਪ੍ਰਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਦੀ ਮਾਡਲ ਬਣਾਉਣ ਵਿਚ ਮੱਦਦ ਸਕੂਲ ਦੇ ਅਧਿਆਪਕ ਮਾਨਵੀ ਅਰੋੜਾ ਨੇ ਕੀਤੀ ਤੇ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਦਲਵੀਰ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਬਹੁਤ ਵਧਾਈ ਦਿੱਤੀ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਮਾਡਲ ਬਣਾਏ ਸਨ। ਇਨ੍ਹਾਂ ਇਨਾਮਾਂ ਦਾ ਸਾਰਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਸਿਰ ਬੱਝਦਾ ਹੈ ਉਨ੍ਹਾਂ ਦੱਸਿਆ ਕਿ ਸਕੂਲ ਦੇ ਪ੍ਰਬੰਧਕਾਂ ਵਲੋਂ ਇਨ੍ਹਾਂ ਮਾਡਲਾਂ ਬਣਾਉਣ ਲਈ ਮਾਲੀ ਸਹਾਇਤਾ ਕੀਤੀ ਗਈ। ਉਨ੍ਹਾਂ ਨੇ ਭਵਿੱਖ ਵਿਚ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਪ੍ਰਰੇਰਿਤ ਕੀਤਾ। ਅੰਤ ਵਿਚ ਉਨ੍ਹਾਂ ਨੇ ਮੁੜ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ।