ਕਿਰਪਾਲ ਸਿੰਘ ਮਾਇਓਪੱਟੀ, ਪਾਂਸ਼ਟਾ : ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਕਾਬਿਲ ਬਣਾ ਕੇ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਅੱਜ ਪਿੰਡ ਰਾਮਪੁਰ ਖਲਿਆਣ ਵਿਖੇ 'ਸੈਂਟਰ ਆਫ ਐਕਸੀਲੈਂਸ' ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੰਜਾਬ ਵਿਚ ਹੀ ਉਦਯੋਗ ਸਥਾਪਨਾ ਹੈ ਤਾਂ ਜੋ ਮਜਬੂਰੀ ਵੱਸ ਵਿਦੇਸ਼ ਜਾ ਰਹੇ ਨੌਜਵਾਨਾਂ ਦੇ ਪਰਵਾਸ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਐਲਾਨ ਕੀਤਾ ਕਿ ਰੁਜ਼ਗਾਰ ਉਤਪੱਤੀ ਵਿਭਾਗ ਵੱਲੋਂ ਅਜਿਹੇ ਹੋਰ 'ਸੈਂਟਰ ਆਫ ਐਕਸੀਲੈਂਸ' ਖੋਲ੍ਹੇ ਜਾਣਗੇ ਤਾਂ ਜੋ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਰਾਜੈਕਟ ਪੂਰੇ ਦੁਆਬਾ ਖੇਤਰ ਅਤੇ ਵਿਸ਼ੇਸ਼ ਕਰ ਕੇ ਜਲੰਧਰ ਅਤੇ ਫਗਵਾੜਾ ਦੇ ਉਦਯੋਗਾਂ ਲਈ ਮੀਲਪੱਥਰ ਸਾਬਤ ਹੋਵੇਗਾ, ਜੋ ਕਿ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਰਾਹ ਦਸੇਰਾ ਬਣੇਗਾ।

'ਸੈਂਟਰ ਆਫ ਐਕਸੀਲੈਂਸ' ਦੀ ਸ਼ੁਰੂਆਤੀ ਮਿਆਦ 2023-2025 ਤਕ 02 ਸਾਲ ਰੱਖੀ ਗਈ ਹੈ, ਜਿਸ ਦੌਰਾਨ ਲਗਪਗ 2000 ਪ੍ਰਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਆਪ੍ਰਰੇਟਰ ਅਤੇ ਇਲੈਕਟ੍ਰੀਕਲ ਅਤੇ ਇਲੈਕਟੋ੍ਨਿਕਸ ਅਸੈਂਬਲੀ ਫਿਟਰ ਦੇ 04-04 ਮਹੀਨੇ ਦੇ ਹੁਨਰ ਸਿਖਲਾਈ ਕੋਰਸ ਕਰਵਾਏ ਜਾਣਗੇ। ਇਸ ਸੈਂਟਰ ਨਾਲ ਉਦਯੋਗਾਂ ਨੂੰ ਲੋੜ ਅਨੁਸਾਰ ਸਥਾਨਕ ਪੱਧਰ 'ਤੇ ਸਿੱਖਿਅਤ ਕਰਮਚਾਰੀ ਉਪਲਬਧ ਹੋਣਗੇ ਅਤੇ ਨੌਜਵਾਨਾਂ ਨੂੰ ਵੀ ਘਰਾਂ ਦੇ ਨੇੜੇ ਹੀ ਚੰਗਾ ਰੁਜ਼ਗਾਰ ਮਿਲੇਗਾ। ਪੰਜਾਬ ਹੁਨਰ ਵਿਕਾਸ ਤੇ ਰੁਜ਼ਗਾਰ ਮਿਸ਼ਨ ਦੀ ਡਾਇਰੈਕਟਰ ਜਨਰਲ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਚਾਹਵਾਨ ਪ੍ਰਰਾਰਥੀਆਂ ਦੀ ਬੈਚ ਅਨੁਸਾਰ ਰਜਿਸਟੇ੍ਸ਼ਨ ਕਰ ਕੇ ਮਾਹਿਰ ਟੇ੍ਨਰਾਂ ਨਾਲ ਟੇ੍ਨਿੰਗ ਕਰਵਾਈ ਜਾਵੇਗੀ। ਉਪਰੰਤ ਗੈਸਟ ਲੈਕਚਰਾਂ ਦੇ ਨਾਲ ਇੰਡਸਟਰੀ ਵਿਜ਼ਟ ਕਰਵਾਈ ਜਾਵੇਗੀ ਅਤੇ ਜਾਬ ਇੰਟਰਵਿਊ ਕਰ ਕੇ ਮੁਲਾਂਕਣ ਅਤੇ ਸਰਟੀਫਿਕੇਸ਼ਨ ਕਰਦੇ ਹੋਏ ਫਾਈਨਲ ਪਲੇਸਮੈਂਟ ਕਰਵਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ, ਕੈਬਨਿਟ ਮੰਤਰੀ ਅਰੋੜਾ ਵੱਲੋਂ ਸੈਂਟਰ ਵਿਖੇ ਅਤਿ ਆਧੁਨਿਕ ਮਸ਼ੀਨਰੀ ਤੇ ਕੰਪਿਊਟਰ ਲੈਬ ਦਾ ਵੀ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ , ਕੁਲਵੰਤ ਸੇਹਰਾ ਕੋ ਚੇਅਰਮੈਨ ਐਸੋਚੈਮ, ਵਿਜੇ ਗਰਗ ਚੇਅਰਮੈਨ ਐਸੋਚੈਮ, ਰਵਿੰਦਰ ਚੰਦਰਾ ਖੇਤਰੀ ਡਾਇਰੈਕਟਰ ਐਨ ਆਰ ਐਸੋਚੈਮ ਨੇ ਵੀ ਵਿਚਾਰ ਰੱਖੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐੱਸਡੀਐੱਮ ਫਗਵਾੜਾ ਜੈੈ ਇੰਦਰ ਸਿੰਘ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੇ ਹੋਰ ਪਤਵੰਤੇ ਹਾਜ਼ਰ ਸਨ।