ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਅਧਿਆਪਕ ਸੰਘਰਸ਼ ਕਮੇਟੀ ਬਲਾਕ ਸੁਲਤਾਨਪੁਰ ਲੋਧੀ ਦੇ ਸੱਦੇ 'ਤੇ ਮਿਡਲ, ਹਾਈ, ਸੈਕੰਡਰੀ ਸਕੂਲ ਮਾਸਟਰ ਕੇਡਰ ਅਧਿਆਪਕਾਂ ਦੀ ਅਹਿਮ ਮੀਟਿੰਗ ਸਰਪ੍ਸਤ ਸੁਖਦੇਵ ਸਿੰਘ ਸੰਧੂ ਤੇ ਨਰੇਸ਼ ਕੋਹਲੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਨਰੇਸ਼ ਕੋਹਲੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨਾਲ ਤਾਨਾਸ਼ਾਹੀ ਵਤੀਰਾ ਕਰ ਰਹੀ ਹੈ ਤੇ ਜਬਰਦਸਤੀ ਬਦਲੀਆਂ, ਸਸਪੈਨਸ਼ਾਂ, ਵਿਕਟੇਮਾਈਜੇਸ਼ਨ ਕਰ ਰਹੀ ਹੈ। ਸਕੂਲ ਸਿੱਖਿਆ ਸਕੱਤਰ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਸਕੂਲਾਂ ਦਾ ਮਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਡਲ, ਹਾਈ, ਸੈਕੰਡਰੀ ਸਕੂਲਾਂ 'ਚ ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਗਿਆ ਹੈ ਤੇ ਸਮੂਹ ਬੀਐੱਮ, ਸੀਐੱਮਟੀ, ਡੀਐੱਮ ਨੂੰ ਅਪੀਲ ਕੀਤੀ ਕਿ ਮੁਕੰਮਲ ਰੂਪ 'ਚ ਬਾਈਕਾਟ ਦਾ ਸਾਥ ਦੇਣ। ਇਸ ਮੌਕੇ ਅਸ਼ਵਨੀ ਟਿੱਬਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਅਧਿਆਪਕ ਸੰਘਰਸ਼ ਕਮੇਟੀ ਪੂਰਨ ਏਕਤਾ ਨਾਲ ਦੇਵੇਗੀ। ਉਨ੍ਹਾਂ ਸਾਰੇ ਸੀਨੀਅਰ ਸੈਕੰਡਰੀ ਸਕੂਲ ਪਿ੍ੰਸੀਪਲ ਨੂੰ ਬਾਈਕਾਟ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਕੂਲ ਪਿੰ੍ਸੀਪਲ ਨੇ ਧੱਕੇ ਨਾਲ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਚਲਾਉਣ ਲਈ ਕਿਹਾ ਤਾਂ ਪਿੰ੍ਸੀਪਲ ਦਾ ਵੀ ਅਧਿਆਪਕ ਸੰਘਰਸ਼ ਕਮੇਟੀ ਿਘਰਾਓ ਕਰੇਗੀ। ਇਸ ਮੌਕੇ ਰਵੀ ਵਾਹੀ ਅਤੇ ਸੁਖਦੇਵ ਸਿੰਘ ਸੰਧੂ ਸਰਪ੍ਸਤ ਨੇ ਵੀ ਸਮੂਹ ਅਧਿਆਪਕਾਂ ਨੂੰ ਇਕਮੱੁਠ ਹੋ ਕੇ ਬਾਈਕਾਟ ਦਾ ਸਾਥ ਦੇਣ ਦੀ ਅਪੀਲ ਕੀਤੀ। ਸਮੂਹ ਹਾਜ਼ਰ ਅਧਿਆਪਕਾਂ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦਾ ਬਾਈਕਾਟ ਕਰਨ ਦਾ ਪ੍ਣ ਕੀਤਾ। ਇਸ ਮੌਕੇ ਦਵਿੰਦਰ ਸ਼ਰਮਾ, ਗੋਪਾਲ ਕਿ੍ਸ਼ਨ, ਸੁਰਜੀਤ ਮੋਠਾਂਵਾਲ, ਹਰਮਿੰਦਰ ਿਢੱਲੋਂ, ਬਖਸ਼ੀਸ਼ ਜੱਬੋਵਾਲ, ਰਵੀਵਾਹੀ, ਮਨਦੀਪ ਕੁਮਾਰ, ਧਰਮਵੀਰ, ਰਜੇਸ਼ ਕੁਮਾਰ, ਸੰਦੀਪ ਦੁਰਗਾਪੁਰ, ਦੀਪਕ ਚਾਵਲਾ, ਕੁਲਵਿੰਦਰ ਸਿੰਘ ਸ਼ਾਹਵਾਲਾ, ਮਨਜੀਤ ਸਿੰਘ, ਹਰਵਿੰਦਰ ਸਿੰਘ ਡਡਵਿੰਡੀ, ਜਗਤਾਰ ਸਿੰਘ ਫਰੀਦਸਾਰਾਏਂ, ਬਲਜਿੰਦਰ ਸਿੰਘ, ਨਰੇਸ਼ ਕੁਮਾਰ ਕੋਹਲੀ, ਸੁਖਵਿੰਦਰ ਸਿੰਘ ਜਾਰਜਪੁਰ ਆਦਿ ਹਾਜ਼ਰ ਸਨ।