ਅਜੈ ਕਨੌਜੀਆ, ਕਪੂਰਥਲਾ

ਵਿਰਾਸਤੀ ਸ਼ਹਿਰ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਪ੍ਰਦਾਨ ਕਰਨ ਲਈ ਨਗਰ ਨਿਗਮ ਦੀ ਪੂਰੀ ਟੀਮ ਵਚਨਬੱਧ ਹੈ। ਇਹ ਗੱਲ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਐਤਵਾਰ ਨੂੰ ਨਗਰ ਨਿਗਮ ਦੇ ਨਵ-ਨਿਯੁਕਤ ਮੇਅਰ ਕੁਲਵੰਤ ਕੌਰ ਲੱਬਾ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਮੰਨਸੂ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਦੇ ਅਹੁਦਾ ਸੰਭਾਲਣ ਸਮਾਰੋਹ ਦੌਰਾਨ ਕਹੀ। ਜ਼ਿਕਰਯੋਗ ਹੈ ਕਿ 16 ਅਪ੍ਰਰੈਲ ਨੂੰ ਤਿੰਨਾਂ ਮੇਅਰਾਂ ਦੀ ਨਿਯੁਕਤੀ ਨਗਰ ਨਿਗਮ ਦੇ ਮੀਟਿੰਗ ਹਾਲ 'ਚ ਮੌਜੂਦ ਕੌਂਸਲਰਾਂ ਨੇ ਸਰਬ ਸੰਮਤੀ ਨਾਲ ਕੀਤੀ ਸੀ। ਉਸ ਦੇ ਬਾਅਦ ਤਿੰਨਾਂ ਮੇਅਰਾਂ ਨੇ ਰਸਮੀ ਤੌਰ 'ਤੇ ਨਗਰ ਨਿਗਮ ਦਾ ਅਹੁਦਾ ਸੰਭਾਲ ਲਿਆ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਨੇ ਤਿੰਨੇ ਨਵ-ਨਿਯੁਕਤ ਮੇਅਰਾਂ ਤੇ ਹਾਜ਼ਰ ਕੌਂਸਲਰਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਣ ਲਈ ਸਾਰੇ ਇੱਕਜੁਟ ਹੋ ਕੇ ਕੰਮ ਕਰਨ, ਕਿਉਂਕਿ ਨਗਰ ਨਿਗਮ ਦੀ ਸ਼ਹਿਰ 'ਚ ਸਭ ਤੋਂ ਵੱਡੀ ਜ਼ਿੰਮੇਦਾਰੀ ਹੁੰਦੀ ਹੈ। ਉਥੇ ਹੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਮੰਨਸੂ ਤੇ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ ਨੇ ਕਿਹਾ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ 'ਚ ਨਗਰ ਨਿਗਮ ਦੇ ਸਾਰੇ ਅਧਿਕਾਰੀ ਤੇ ਕੌਂਸਲਰ ਸ਼ਹਿਰ ਦੀ ਬਿਹਤਰੀ ਤੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਣਗੇ ਅਤੇ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਰਾਹੁਲ ਚਾਬਾ, ਈਓ ਆਦਰਸ਼ ਕੁਮਾਰ ਸ਼ਰਮਾ, ਕੌਂਸਲਰ ਨਰਿੰਦਰ ਮੰਨਸੂ, ਵਿਸ਼ਾਲ ਸੋਨੀ, ਕੌਂਸਲਰ ਵੀਨਾ ਸਲਵਾਨ, ਦੀਪਕ ਸਲਵਾਨ, ਕੌਂਸਲਰ ਕਰਣ ਮਹਾਜਨ, ਰਾਜਵੀਰ ਬਾਵਾ, ਹਰਮੇਸ਼ ਸ਼ਰਮਾ, ਬਲਵੀਰ ਸਿੰਘ, ਅਨਿਲ ਸ਼ੁਕਲਾ, ਬਾਬਾ ਰਾਕੇਸ਼ ਬੱਲੀ, ਕੁਲਦੀਪ ਸਿੰਘ, ਕੌਂਸਲਰ ਸਰਿਤਾ ਸ਼ੁਕਲਾ, ਸੁਖਵਿੰਦਰ ਕੌਰ, ਸੁਨੀਤਾ ਧੀਰ, ਦਰਸ਼ਨ ਸਿੰਘ, ਮਲਕੀਤ ਸਿੰਘ, ਖੁਸ਼ਵੰਤ ਕੌਰ, ਜੀਤ ਸਿੰਘ, ਗੁਰਮੀਤ ਕੌਰ, ਬਲਜੀਤ ਕੌਰ, ਸਮਾਜ ਸੇਵਕ ਪ੍ਰਕਾਸ਼ ਬਠਲਾ, ਧਰਮਿੰਦਰ ਕਾਕਾ, ਇੰਦਰਪਾਲ, ਕਰਣਦੀਪ, ਹਰਮਨ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਗਗਨ ਸਿੰਘ, ਅਮਿਤ ਕੁਮਾਰ, ਸੰਨੀ, ਵਿਨੋਦ ਕੁਮਾਰ, ਸੁਨੀਲ ਕੁਮਾਰ, ਕਰਮ ਚੰਦ, ਪਵਨ ਦਾਸ, ਹਰਭਜਨ ਸ਼ਾਹ, ਬਾਬਾ ਬਿੱਟਾ, ਕੌਂਸਲਰ ਅਸ਼ੋਕ ਭਗਤ, ਬਾਬਾ ਸੋਖੇ ਸ਼ਾਹ, ਉਮੇਸ਼, ਰਾਹੁਲ, ਕਮਲਜੀਤ, ਪੀਕੇ ਅਟਵਾਲ, ਨਰੇਸ਼ ਗੁਪਤਾ, ਮਨੋਜ ਭਸੀਨ, ਵਿਧਾਇਕ ਦਫ਼ਤਰ ਦੇ ਸਕੱਤਰ ਮਨਪ੍ਰਰੀਤ ਸਿੰਘ ਮਾਂਗਟ, ਸੁਰਿੰਦਰਨਾਥ ਮੜੀਆ, ਕੌਂਸਲਰ ਸੰਨੀ, ਕੌਂਸਲਰ ਮੁਨੀਸ਼ ਅੱਗਰਵਾਲ, ਕੌਂਸਲਰ ਹਰਜੀਤ ਸਿੰਘ ਬੱਬਾ, ਕੌਂਸਲਰ ਗਿਰੀਸ਼ ਭਸੀਨ, ਕੌਂਸਲਰ ਸੰਦੀਪ ਸਿੰਘ, ਅਸ਼ਵਨੀ ਰਾਜਪੂਤ, ਪਰਵਿੰਦਰ ਸ਼ਰਮਾ, ਦਰਸ਼ਨ ਭੋਲਾ, ਮਨਜੀਤ ਸਿੰਘ ਆਦਿ ਹਾਜ਼ਰ ਸਨ।