* ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ 287 ਸੈਂਪਲ ਲਏ ਗਏ

ਕੈਪਸ਼ਨ : ਫੋਟੋ ਹਿੰਦੀ ਵਿਚੋਂ 19, 20, 21 ਲਵੋ ਜੀ।

ਪੱਤਰ ਪ੍ਰਰੇਰਕ, ਕਪੂਰਥਲਾ : ਥਾਣਾ ਸਿਟੀ ਦੇ ਏਐਸਆਈ ਦੀ ਵੀਰਵਾਰ ਨੂੰ ਕੋਰੋਨਾ ਰਿਪੋਰਟ ਪਾਜੀਟਿਵ ਆਉਣ 'ਤੇ ਉਸ ਦੇ ਸੰਪਰਕ ਵਿਚ ਆਏ ਡੀਐੱਸਪੀ ਸਬ ਡਵੀਜ਼ਨ ਥਾਣਾ ਸਿਟੀ ਦੇ ਐੱਸਐੱਚਓ, ਮੁਨਸ਼ੀ ਤੇ ਹੋਰ 15 ਪੁਲਿਸ ਕਰਮਚਾਰੀਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਲਏ। ਇਨ੍ਹਾਂ ਤੋਂ ਇਲਾਵਾ ਪੰਜਾਬ ਗ੍ਰਾਮੀਣ ਬੈਂਕ ਤੇ ਕੋਰੀਅਰ ਬੁਆਏ ਦਾ ਕੰਮ ਕਰਨ ਵਾਲੇ ਦੇ ਸੰਪਰਕ 'ਚ ਆਉਣ ਵਾਲੇ ਪਰਿਵਾਰ ਸਮੇਤ 20 ਲੋਕਾਂ ਦੇ ਸੈਂਪਲ ਲਏ ਗਏ ਹਨ। ਉਥੇ ਹੀ ਮਾਡਰਨ ਜ਼ੇਲ੍ਹ ਦੇ 5 ਕੈਦੀ, ਗਰਭਵਤੀ ਮਹਿਲਾ ਦੇ 5, ਐੱਨਆਰਆਈ ਦੇ 24 ਜੋ ਕਿ ਯੂਏਈ, ਕੈਨੇਡਾ, ਕੁਵੈਤ ਤੇ ਹੋਰ ਦੇਸ਼ਾਂ ਨਾਲ ਸਬੰਧਤ ਹਨ। ਉਨ੍ਹਾਂ ਦੇ ਵੀ ਸੈਂਪਲ ਲਏ ਗਏ ਹਨ। ਇਨ੍ਹਾਂ ਨੂੰ ਨਿੱਜੀ ਕਾਲਜ 'ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਥੇ ਹੀ ਐੱਨਆਰਆਈ ਨੂੰ ਹੋਰ ਹੋਟਲਾਂ 'ਚ ਕੁਆਰੰਟਾਈਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ 287 ਸੈਂਪਲ ਲਏ ਗਏ ਹਨ। ਇਨ੍ਹਾਂ 'ਚ ਕਪੂਰਥਲਾ ਤੋਂ 53 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚ ਨਿੱਜੀ ਕਾਲਜ ਵਿਚੋਂ ਵੀ 24 ਸੈਂਪਲ ਲਏ ਗਏ ਹਨ। ਉਥੇ ਹੀ ਸੁਲਤਾਨਪੁਰ ਲੋਧੀ ਤੋਂ 32, ਟਿੱਬਾ ਤੋਂ 57, ਕਾਲਾ ਸੰਿਘਆਂ ਤੋਂ 13, ਫੱਤੂਢੀਂਗਾ ਤੋਂ 16, ਭੁਲੱਥ ਤੋਂ 28, ਬੇਗੋਵਾਲ ਤੋਂ 13, ਪਾਂਸ਼ਟਾ ਤੋਂ 18 ਤੇ ਫਗਵਾੜਾ ਤੋਂ 57 ਸੈਂਪਲ ਲਏ ਗਏ ਹਨ।

ਥਾਣਾ ਸਿਟੀ ਦੇ ਕੋਰੋਨਾ ਪਾਜ਼ੇਟਿਵ ਏਐੱਸਆਈ ਦੇ ਸੰਪਰਕ 'ਚ ਆਉਣ 'ਤੇ ਹੋਰ ਪੁਲਿਸ ਕਰਮਚਾਰੀਆਂ ਦੇ ਸਿਹਤ ਵਿਭਾਗ ਨੇ ਕੋਰੋਨਾ ਸੈਂਪਲ ਲਏ ਸਨ ਤੇ ਥਾਣਾ ਸਿਟੀ ਨੂੰ ਅਹਿਤੀਆਤ ਵਜੋਂ ਸੀਲ ਕਰ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਪੂਰੇ ਥਾਣੇ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਡਾ. ਬਾਵਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕੁੱਲ ਸੈਂਪਲਾਂ ਦੀ ਗਿਣਤੀ 14329 ਹੋ ਗਈ ਹੈ, ਜਿਨ੍ਹਾਂ 'ਚੋਂ 12827 ਨੈਗੇਟਿਵ ਤੇ ਪਾਜ਼ੇਟਿਵ 127 ਹਨ। ਡਾ. ਬਾਵਾ ਨੇ ਦੱਸਿਆ ਕਿ ਵੀਰਵਾਰ ਨੂੰ 294 ਸੈਂਪਲਾਂ ਦੀ ਰਿਪੋਰਟ ਅੰਮਿ੍ਤਸਰ ਮੈਡੀਕਲ ਕਾਲਜ ਤੋਂ ਸ਼ੁੱਕਰਵਾਰ ਦੇਰ ਸ਼ਾਮ ਤੱਕ ਨਹੀਂ ਆਈ, ਜਿਸ ਨਾਲ ਪੈਂਡਿੰਗ ਸੈਂਪਲਾਂ ਦੀ ਗਿਣਤੀ 581 ਹੋ ਗਈ ਹੈ। ਡਾ. ਬਾਵਾ ਨੇ ਦੱਸਿਆ ਕਿ ਲੋਕਾਂ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ ਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਨੂੰ ਖ਼ਤਮ ਕੀਤਾ ਜਾਵੇ।