* ਬੁੱਧਵਾਰ ਨੂੰ ਜ਼ਿਲ੍ਹੇ 'ਚ ਲਏ ਗਏ 278 ਸੈਂਪਲ

ਜੇਐੱਨਐੱਨ, ਕਪੂਰਥਲਾ : ਮੰਗਲਵਾਰ ਨੂੰ ਐਮਰਜੈਂਸੀ ਵਾਰਡ 'ਚ ਦਾਖ਼ਲ ਖੰਘ, ਜੁਕਾਮ ਨਾਲ ਪੀੜਤ ਮੌਲਵੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਐਮਰਜੈਂਸੀ ਡਾਕਟਰ ਤੇ ਸਟਾਫ 'ਚ ਹੰਗਾਮਾ ਮਚ ਗਿਆ ਸੀ ਤੇ ਉਨ੍ਹਾਂ ਨੂੰ ਅਹਿਤਿਆਤ ਵਜੋਂ ਸਿਹਤ ਵਿਭਾਗ ਨੇ ਕੁਆਰੰਟਾਈਨ ਕਰ ਦਿੱਤਾ ਸੀ। ਉਥੇ ਬੁੱਧਵਾਰ ਦੀ ਸਵੇਰ ਐਮਰਜੈਂਸੀ ਵਾਰਡ 'ਚ ਤਾਇਨਾਤ ਸਾਰੇ ਡਾਕਟਰਾਂ ਤੇ ਸਟਾਫ ਮੈਂਬਰਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਟਿਊਨਟ ਮਸ਼ੀਨ ਦੇ ਮਾਧਿਅਮ ਨਾਲ ਟੈਸਟ ਕਰਨ ਮਗਰੋਂ ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹੇ 'ਚ ਕੁੱਲ 278 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚ ਕਪੂਰਥਲਾ ਤੋਂ 49, ਟਿੱਬਾ ਤੋਂ 59, ਫਗਵਾੜਾ ਤੋਂ 50, ਪਾਂਸ਼ਟਾ ਤੋਂ 48, ਫੱਤੂਢੀਂਗਾ ਤੋਂ 8, ਸੁਲਤਾਨਪੁਰ ਲੋਧੀ ਤੋਂ 18, ਭੁਲੱਥ ਤੋਂ 7, ਕਾਲਾ ਸੰਿਘਆਂ ਤੋਂ 36 ਤੇ ਬੇਗੋਵਾਲ ਤੋਂ 3 ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਕਪੂਰਥਲਾ 'ਚ ਲਏ ਗਏ 49 ਸੈਂਪਲਾਂ 'ਚ ਤਿੰਨ ਐੱਨਆਰਆਈ, ਜੋ ਕਿ ਦੋਹਾ ਕਤਰ ਤੋਂ ਆਏ ਸਨ, ਉਥੇ 15 ਪੁਲਿਸ ਕਰਮਚਾਰੀ, ਤਿੰਨ ਸਰਜਰੀ, ਦੋ ਗਰਭਵਤੀ ਅੌਰਤਾਂ ਤੇ 11 ਹੋਰ ਖੰਘ, ਜੁਕਾਮ, ਟੀਬੀ ਦੇ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 21 ਚੱਲ ਰਹੀ ਹੈ, ਉਥੇ ਮੌਤ ਦੇ ਮਾਮਲੇ ਪੰਜ ਸਾਹਮਣੇ ਆਏ ਹਨ। ਡਾਕਟਰ ਬਾਵਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕੁੱਲ 10689 ਸੈਂਪਲ ਲਏ ਗਏ ਹਨ, ਜਿਸ 'ਚ ਹਾਲੇ ਤਕ 10552 ਨੈਗੇਟਿਵ ਚਲ ਰਹੇ ਹਨ, ਉਥੇ ਮੰਗਲਵਾਰ ਤੇ ਬੁੱਧਵਾਰ ਦੇ ਕੁੱਲ 329 ਸੈਂਪਲ ਪੈਂਡਿੰਗ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤਕ 77 ਮਰੀਜ਼ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਡਾ. ਬਾਵਾ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਅਸੀਂ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਤੇ ਭੀੜ ਵਾਲੇ ਖੇਤਰ 'ਚ ਨਹੀਂ ਜਾਣਾ ਚਾਹੀਦਾ ਹੈ, ਤਾਂਕਿ ਅਸੀਂ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚ ਸਕੀਏ।