-ਸਾਹ ਰਾਹੀਂ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਫੈਲਦਾ ਹੈ ਸਵਾਈਨ ਫਲੂ : ਸਿਵਲ ਸਰਜਨ

ਸਟਾਫ ਰਿਪੋਰਟਰ, ਕਪੂਰਥਲਾ : ਮੌਸਮ ਵਿਚ ਬਦਲਾਅ ਦੇ ਨਾਲ ਸਵਾਈਨ ਫਲੂ ਦਾ ਵਾਇਰਸ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਸਵਾਈਨ ਫਲੂ ਐੱਚ ਵਨ ਐੱਨ ਵਨ ਵਾਇਰਸ ਦੇ ਕਾਰਨ ਇਕ ਮਨੁੱਖ ਤੋਂ ਦੂਸਰੇ ਮਨੁੱਖ ਵਿਚ ਸਾਹ ਰਾਹੀਂ ਤੇਜ਼ੀ ਨਾਲ ਫੈਲਦੇ ਹਨ।¢ ਇਹ ਜਾਣਕਾਰੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਮੌਸਮ ਵਿਚ ਤਬਦੀਲੀ ਕਾਰਨ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਣਕਾਰੀ ਦਿੰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਤੋਂ ਬਚਾਅ ਲਈ ਇਸ ਦੇ ਕਾਰਨਾਂ ਅਤੇ ਲੱਛਣਾਂ ਤੋਂ ਜਾਗਰੂਕ ਹੋਣਾ ਜ਼ਰੂਰੀ ਹੈ। ਡਾ. ਬਲਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਸਵਾਈਨ ਫਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਬਣਾਏ ਜਾ ਚੁੱਕੇ ਹਨ। ਸਿਵਲ ਸਰਜਨ ਨੇ ਇਹ ਵੀ ਅਪੀਲ ਕੀਤੀ ਕਿ ਸਵਾਈਨ ਫਲੂ ਦੇ ਪੀੜਤ ਵਿਅਕਤੀ ਤੋਂ ਘੱਟੋ-ਘੱਟ 6 ਮੀਟਰ ਦੀ ਦੂਰੀ ਬਣਾ ਕੇ ਰੱਖੋ ਅਤੇ ਬੁਖਾਰ ਆਦਿ ਹੋਣ ਦੀ ਸੂਰਤ ਵਿਚ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੫ੀਤ ਕੌਰ ਨੇ ਦੱਸਿਆ ਕਿ ਸਵਾਈਨ ਫਲੂ ਖਾਂਸੀ ਕਰਨ, ਿਛੱਕਣ ਅਤੇ ਥੁੱਕਣ ਨਾਲ ਨਿਕਲੇ ਦ੫ਵ ਕਾਰਨ ਵਾਇਰਸ ਹਵਾ ਰਾਹੀਂ ਦੂਸਰੇ ਵਿਅਕਤੀ ਵਿਚ ਸਾਹ ਰਾਹੀਂ ਦੂਸਰੇ ਵਿਅਕਤੀ ਵਿਚ ਪ੫ਵੇਸ਼ ਕਰ ਜਾਂਦਾ ਹੈ। ਡਾ. ਰਾਜੀਵ ਭਗਤ ਨੇ ਇਹ ਵੀ ਦੱਸਿਆ ਕਿ ਸਵਾਈਨ ਫਲੂ ਨੂੰ ਕੈਟੇਗਰੀ ਏ, ਬੀ ਅਤੇ ਸੀ ਤਿੰਨ ਤਰ੍ਹਾਂ ਦਾ ਹੁੰਦਾ ਹੈ। ਬੁਖਾਰ ਹੋਣਾ, ਠੰਢ ਲੱਗਣਾ, ਗਲਾ ਖਰਾਬ ਹੋਣਾ, ਸਰੀਰ ਵਿਚ ਤੇਜ ਦਰਦ ਅਤੇ ਕਮਜੋਰੀ ਇਸ ਦੇ ਲੱਛਣ ਹਨ। ਜ਼ਿਆਦਾ ਗੰਭੀਰ ਸਥਿਤੀ ਵਿਚ ਸਾਹ ਚੜ੍ਹਾਾ, ਸਰੀਰ 'ਤੇ ਨਹੂੰਆਂ ਵਿਚ ਨੀਲਾਪਣ, ਛਾਤੀ ਵਿਚ ਦਰਦ ਅਤੇ ਥੁੱਕ 'ਚ ਖੂੁਨ ਆ ਸਕਦਾ ਹੈ। ਡਾ. ਨਵਪ੫ੀਤ ਕੌਰ ਨੇ ਦੱਸਿਆ ਕਿ ਖਾਂਸੀ ਜਾਂ ਿਛੱਕਣ ਲੱਗੇ ਮੂੰਹ ਅਤੇ ਨੱਕ ਅੱਗੇ ਰੁਮਾਲ ਰੱਖਣਾ ਚਾਹੀਦਾ ਹੈਸ਼ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ, ਭੀੜਭਾੜ ਵਾਲੀ ਜਗ੍ਹਾਂ 'ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ।

ਕੈਪਸ਼ਨ-4ਕੇਪੀਟੀ2ਪੀ

ਸਿਵਲ ਸਰਜਨ ਡਾ. ਬਲਵੰਤ ਸਿੰਘ।