ਅਰਸ਼ਦੀਪ ਸਿੰਘ, ਡਡਵਿੰਡੀ : ਗੁਰੂ ਨਾਨਕ ਖ਼ਾਲਸਾ ਕਾਲਜ ਦੇ 7 ਰੋਜ਼ਾ ਐੱਨਐੱਸਐੱਸ ਕੈਂਪ ਦੌਰਾਨ ਪਿੰਡ ਮਾਛੀ ਜੋਆ ਵਿਖੇ ਜਿੱਥੇ ਹੋਰ ਅਨੇਕ ਸਮਾਜਿਕ, ਸੱਭਿਆਚਾਰਕ ਅਤੇ ਅਕਾਦਮਿਕ ਸਰਗਰਮੀਆਂ ਕੀਤੀਆਂ ਗਈਆਂ, ਉੱਥੇ ਹੀ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਟ ਬੈਂਕ ਆਫ ਇੰਡੀਆ ਸੁਲਤਾਨਪੁਰ ਦੇ ਸਹਿਯੋਗ ਨਾਲ ਸਾਰੇ ਵਿਦਿਆਰਥੀਆਂ ਨੂੰ ਸਵੈਟਰ ਵੰਡੇ ਗਏ, ਜਿਸ ਵਾਸਤੇ ਬੈਂਕ ਅਧਿਕਾਰੀਆਂ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਸੀ। ਕਾਲਜ ਦੇ ਪਿ੍ਰੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਸੁਰਿੰਦਰ ਪਾਲ ਸਿੰਘ ਚਾਹਲ, ਅਸ਼ੀਸ਼ ਭਾਰਤੀ ਡਿਪਟੀ ਮੈਨੇਜ਼ਰ, ਰੀਤਿਕ ਅਰੋੜਾ ਕਲਰਕ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਨੈਟ ਬੈਂਕਿੰਗ, ਨਵੇਂ ਖਾਤੇ ਖੋਲਣ ਅਤੇ ਏਟੀਐਮ ਦੀ ਸਹੀ ਵਰਤੋਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਇੰਜੀਨੀਅਰ ਸਵਰਨ ਸਿੰਘ, ਪ੍ਰਧਾਨ ਮੈਨੇਜਿੰਗ ਕਮੇਟੀ ਅਤੇ ਮੈਡਮ ਗੁਰਪ੍ਰੀਤ ਕੌਰ ਸਕੱਤਰ ਮੈਨੇਜਿੰਗ ਕਮੇਟੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰੋਫੈਸਰ ਜਸਬੀਰ ਕੌਰ, ਪ੍ਰੋਫੈਸਰ ਸੁਨੀਤਾ ਕੁਲੇਰ, ਤਰੁਣ ਬਾਲਾ, ਰੀਚਾ ਪੂਰੀ, ਰਾਜਪ੍ਰੀਤ ਕੌਰ, ਸੁਖਪਾਲ ਸਿੰਘ, ਹਰਨੇਕ ਸਿੰਘ, ਨੇਹਾ, ਜੁਗਰਾਜ ਸਿੰਘ, ਮਨੀ ਅਰੋੜਾ, ਨਵਜੋਤ ਕੌਰ, ਅਮਰੀਕ ਸਿੰਘ, ਅਜ਼ਮੇਰ ਸਿੰਘ, ਮਨਿੰਦਰ ਕੌਰ, ਹਰਪ੍ਰੀਤ ਕੌਰ, ਸੁਖਦੇਵ ਸਿੰਘ, ਮਨਦੀਪ ਸਿੰਘ ਖਿੰਡਾ, ਰਵਿੰਦਰ ਰੋਂਕੀ ਆਦਿ ਹਾਜ਼ਰ ਸਨ।