ਵਿਜੇ ਸੋਨੀ, ਫਗਵਾੜਾ : ਭਾਰਤ ਸਰਕਾਰ ਦੇ ਉਪਕ੍ਰਮ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਜ਼ਿਲ੍ਹਾ ਯੁਵਾ ਅਫਸਰ ਦੀਪਮਾਲਾ ਠਾਕੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਰਾਈਟ ਮਾਈਂਡ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸਵੱਛ ਭਾਰਤ ਪ੍ਰਰਾਜੈਕਟ ਕਰਵਾਇਆ ਗਿਆ । ਕੇਂਦਰ ਵੱਲੋਂ ਬਲਾਕ ਵਲੰਟੀਅਰ ਇਸ਼ਾਨ ਗੋਗਨਾ ਤੇ ਅਰਚਨਾ ਦੀ ਅਗਵਾਈ 'ਚ ਪਿ੍ਰਤਪਾਲ ਕੌਰ ਤੁਲੀ, ਸਨਾਤਨ ਧਰਮ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਅਤੇ ਅਸ਼ੋਕ ਕੁਮਾਰ ਬੰਟੀ ਵਲੋਂ ਮੁਹੱਲਾ ਭਗਤ ਪੁਰਾ ਵਿਖੇ ਗਲੀਆਂ ਵਿੱਚ ਸੁੱਟੇ ਗਏ ਲਿਫਾਫੇ ਆਦਿ ਇਕੱਠੇ ਕਰਕੇ ਸਫ਼ਾਈ ਕੀਤੀ ਗਈ । ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬੀਬੀ ਪਿ੍ਰਤਪਾਲ ਕੌਰ ਨੇ ਕਿਹਾ ਕਿ ਪਲਾਸਟਿਕ ਅਜੋਕੇ ਯੁੱਗ ਵਿੱਚ ਘਾਤਕ ਦੁਸ਼ਮਣ ਹੈ ਜਿਹੜਾ ਜੀਵਨ ਦੇ ਮਹੱਤਵਪੂਰਨ ਘਟਕਾਂ ਪਾਣੀ, ਹਵਾ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਇਸ ਲਈ ਇਸ ਦਾ ਉਪਯੋਗ ਸਿਰਫ ਮਜ਼ਬੂਰੀ ਵੱਸ ਹੀ ਕਰਨਾ ਚਾਹੀਦਾ ਹੈ ਅਤੇ ਉਪਯੋਗ ਕਰਕੇ ਇੱਧਰ ਉੱਧਰ ਨਹੀਂ ਸੁੱਟਣਾ ਚਾਹੀਦਾ । ਇਸ਼ਾਨ ਗੋਗਨਾ ਅਨੁਸਾਰ ਸਫਾਈ ਨਿੱਜੀ ਵਿਅਕਤੀ ਦੇ ਨਾਲ ਨਾਲ ਸਮਾਜਿਕ ਪੱਧਰ 'ਤੇ ਵੀ ਸਕਾਰਾਤਮਕ ਊਰਜਾ ਪ੍ਰਦਾਨ ਕਰਦੀ ਹੈ । ਅਰਚਨਾ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਪਲਾਸਟਿਕ ਦੀ ਬਜਾਏ ਕੱਪੜੇ ਦੇ ਬੈਗ ਦਾ ਉਪਯੋਗ ਕਰਨ ਲਈ ਪੇ੍ਰਿਤ ਕੀਤ । ਇਕੱਠੇ ਹੋਏ ਪਲਾਸਟਿਕ ਨੂੰ ਟਿਕਾਣੇ ਲਗਾਉਣ ਲਈ ਨਗਰ ਨਿਗਮ ਨਾਲ ਸਬੰਧਿਤ ਕਰਮਚਾਰੀਆਂ ਨੂੰ ਸੌਂਪ ਦਿੱਤਾ ਗਿਆ।ਇਸ ਮੌਕੇ ਹਰਜਿੰਦਰ ਗੋਗਨਾ, ਕਮੇਟੀ ਪ੍ਰਧਾਨ ਸੰਤੋਖ ਸਿੰਘ, ਅਮਰਜੀਤ ਗੋਗਨਾ, ਹਨੀ ਤੇ ਆਸ਼ੂ ਹਾਜ਼ਰ ਸਨ।