ਪੰਜਾਬ ’ਚ ਹੁਣ ਆਪ ਦੇ ਨੇਤਾ ਵੀ ਸੁਰੱਖਿਅਤ ਨਹੀਂ : ਜਾਖੜ
ਸੁਨੀਲ ਜਾਖੜ ਨੇ ਕੀਤੀ ਦਲਜੀਤ ਰਾਜੂ ਨਾਲ ਮੁਲਾਕਾਤ
Publish Date: Tue, 09 Dec 2025 08:23 PM (IST)
Updated Date: Tue, 09 Dec 2025 08:24 PM (IST)
ਸੁਨੀਲ ਜਾਖੜ ਨੇ ਕੀਤੀ ਦਲਜੀਤ ਰਾਜੂ ਨਾਲ ਮੁਲਾਕਾਤ
ਫਗਵਾੜਾ : ਬੀਤੇ ਦਿਨੀਂ ਆਮ ਆਦਮੀ ਪਾਰਟੀ (ਆਪ) ਨਸ਼ਾ ਮੁਕਤੀ ਮੁਹਿੰਮ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ਦੋ ਅਣਪਛਾਤਿਆਂ ਨੇ ਲਗਭਗ ਦੋ ਦਰਜਨ ਤੋਂ ਵੱਧ ਗੋਲੀਆਂ ਚਲਾ ਕੇ ਪੰਜ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ’ਤੇ ਹੋਏ ਇਸ ਜਾਨਲੇਵਾ ਹਮਲੇ ਤੋਂ ਬਾਅਦ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਲਜੀਤ ਰਾਜੂ ਦਰਵੇਸ਼ ਪਿੰਡ ਨਾਲ ਮਿਲਕੇ ਹਾਲਚਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਸੁਸ਼ੀਲ ਰਿੰਕੂ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹੁਣ ਆਮ ਆਦਮੀ ਪਾਰਟੀ ਦੇ ਮਿਹਨਤੀ ਲੀਡਰ ਵੀ ਸੁਰੱਖਿਅਤ ਨਹੀਂ ਹਨ। ਜੇਕਰ ਉਨ੍ਹਾਂ ਦੇ ਘਰਾਂ ’ਤੇ ਹੀ ਅਜਿਹੇ ਹਮਲੇ ਹੋਣਗੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਹ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੀ ਕਾਫੀ ਦਿਨ ਬੀਤ ਜਾਣ ਪਿਛੋਂ ਹੱਥ ਖਾਲੀ ਹੀ ਜਾਪਦੇ ਹਨ। ਸੁਨੀਲ ਜਾਖੜ ਨੇ ਦਲਜੀਤ ਰਾਜੂ ਨੂੰ ਭਰੋਸਾ ਦਵਾਇਆ ਕਿ ਭਾਜਪਾ ਪਾਰਟੀ ਹਮੇਸ਼ਾ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਖੜੀ ਹੈ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਚੇਚੇ ਤੌਰ ’ਤੇ ਸੁਨੀਲ ਜਾਖੜ ਜੀ ਉਨ੍ਹਾ ਦਾ ਹਾਲਚਾਲ ਜਾਨਣ ਪੁੱਜੇ ਹਨ ਜਿਨ੍ਹਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।