ਸੱਚਦੇਵਾ, ਕਪੂਰਥਲਾ : ਵਿਸ਼ਵ ਹਿੰਦੂ ਪ੍ਰਰੀਸ਼ਦ ਅਤੇ ਬਜਰੰਗ ਦਲ ਕਪੂਰਥਲਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਾਂਤ ਧਰਮ ਪ੍ਰਸਾਰ ਦੇ ਮੁਖੀ ਸੰਜੀਵ ਬਜਾਜ ਅਤੇ ਜ਼ਿਲ੍ਹਾ ਮੰਤਰੀ ਰਾਜੂ ਸੂਦ ਅਤੇ ਸੁਭਾਸ਼ ਮਕਰੰਦੀ, ਰਾਕੇਸ਼ ਚੋਪੜਾ, ਸੰਜੀਵ ਬਜਾਜ ਦੀ ਅਗਵਾਈ ਵਿਚ ਗੋਬਿੰਦ ਗੋਧਾਮ ਗਊਸ਼ਾਲਾ ਵਿਚ (ਕਾਂਜਲੀ ਰੋਡ) ਵਿਖੇ ਹੋਈ। ਇਸ ਮੀਟਿੰਗ ਵਿਚ ਸੰਗਠਨ ਦੇ ਅਗਲੇ ਪ੍ਰਰੋਗਰਾਮਾਂ 'ਤੇ ਆਗੂਆਂ ਨੇ ਵਿਚਾਰ-ਵਟਾਂਦਰਾ ਕੀਤਾ ਅਤੇ ਜ਼ਿਲ੍ਹੇ ਦੀ ਕਾਰਜਕਰਨੀ ਅਤੇ ਸ਼ਹਿਰ ਦੀ ਕਾਰਜਕਰਨੀ ਦਾ ਵਿਸਥਾਰ ਕੀਤਾ ਗਿਆ। ਬੈਠਕ ਦੌਰਾਨ ਸੁਮੰਗ ਸ਼ਰਮਾ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਮੰਗ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨਗੇ। ਇਸ ਮੌਕੇ ਧੀਰਜ ਬਜਾਜ, ਨਾਰਾਇਣ, ਸ਼ਰਵਣ ਯਾਦਵ, ਸੰਜੇ ਸ਼ਰਮਾ, ਰਾਕੇਸ਼ ਗੁਪਤਾ ਯਾਦਵ, ਜਯੋਤੀ ਪ੍ਰਕਾਸ਼, ਅਸ਼ੋਕ, ਸਵਾਮੀ ਪ੍ਰਸਾਦ, ਨੀਤਿਨ, ਰਾਜੂ, ਸ਼ਿਵਮ, ਆਸ਼ੀਸ਼ ਜਲੋਟਾ, ਅਮਨ, ਵਿਜੇ, ਹੈਪੀ ਛਾਬੜਾ, ਪਰਮਜੀਤ, ਮੰਗਤ ਰਾਮ, ਅਮਰਜੀਤ, ਓਮ ਪ੍ਰਕਾਸ਼, ਦਲਜੀਤ ਵਾਲੀਆ, ਰੋਹਿਤ ਸ਼ਰਮਾ, ਚੰਦਨ ਪੰਡਿਤ ਅਤੇ ਵਿਸ਼ੇਸ਼ ਤੌਰ 'ਤੇ ਭਾਜਪਾ ਦੇ ਕੌਂਸਲਰ ਚੇਤਨ ਸੂਰੀ ਵੀ ਹਾਜ਼ਰ ਸਨ।