ਕਾਮਰੇਡ ਬਲਦੇਵ ਸਿੰਘ ਸਾਥੀਆਂ ਸਮੇਤ ਸੀਪੀਆਈ ਐਮ 'ਚ ਸ਼ਾਮਲ

11ਕੇਪੀਟੀ36ਪੀ

ਸੀਪੀਆਈਐੱਮ 'ਚ ਸ਼ਾਮਲ ਹੋਣ ਵਾਲੇ ਕਾਮਰੇਡ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਤ ਕਰਨ ਉਪਰੰਤ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਹੋਰ ਆਗੂ ਤੇ ਵਰਕਰ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ ਅਤੇ ਇਕ ਸਾਲ ਪਹਿਲਾਂ ਸੰਕੇਤ ਮਿਲਣ ਤੋਂ ਬਾਅਦ ਵੀ ਅੱਜ ਤੱਕ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸੁਚੱਜੇ ਪ੍ਰਬੰਧ ਕਰਨ 'ਚ ਅਸਫਲ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸਥਾਨਕ ਪ੍ਰਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਇਹ ਹਨ ਕਿ ਨਾ ਤਾਂ ਕੋਰੋਨਾ ਮਰੀਜ਼ਾਂ ਲਈ ਬੈੱਡ ਹਨ, ਆਕਸੀਜਨ ਬਲੈਕ ਵਿਚ ਮਿਲ ਰਹੀ ਹੈ, ਵੈਕਸੀਨ ਦਾ ਵੀ ਯੋਗ ਪ੍ਰਬੰਧ ਨਹੀਂ ਹੈ ਅਤੇ ਬਹੁਤੀਆਂ ਥਾਵਾਂ ਤੇ ਆਈਸੀਯੂ ਦੀ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਨਸ਼ੇ ਅਤੇ ਰੇਤ ਆਦਿ ਦੇ ਕਾਰੋਬਾਰ ਜ਼ੋਰਾਂ ਤੇ ਹਨ, ਜੇਲਾਂ ਵਿੱਚ ਗੈਂਗਵਾਰ ਰੋਕਣ ਤੋਂ ਕੈਪਟਨ ਸਰਕਾਰ ਫੇਲ੍ਹ ਰਹੀ ਹੈ। ਇਸ ਮੌਕੇ ਸੀਪੀਆਈ ਐਮ ਪਾਸਲਾ ਗਰੁੱਪ ਦੇ ਸੀਨੀਅਰ ਆਗੂ ਕਾਮਰੇਡ ਬਲਦੇਵ ਸਿੰਘ ਸਾਥੀਆਂ ਸਮੇਤ ਪੰਜਾਬ ਸੀਪੀਆਈ ਐਮ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੂਰਾ ਮਾਨ ਸਨਮਾਨ ਕੀਤਾ ਗਿਆ। ਸ੍ਰੀ ਸੇਖੋਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਹਿੰਗਾਈ, ਭਿ੍ਸ਼ਟਾਚਾਰ ਤੇ ਨਸ਼ੇਖੋਰੀ ਵਾਸਤੇ ਦੋਸ਼ੀ ਠਹਿਰਾਇਆ।

ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ, ਜਲੰਧਰ ਕਪੂਰਥਲਾ ਤੇ ਪਾਰਟੀ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ, ਗੁਰਪਰਮਜੀਤ ਕੌਰ, ਕਾਮਰੇਡ ਦਰਸ਼ਨ ਸਿੰਘ ਹਾਜੀਪੁਰ, ਕਾਮਰੇਡ ਸਾਧੂ ਰਾਮ, ਕਾਮਰੇਡ ਮੁਖਤਿਆਰ ਸਿੰਘ, ਕਾਮਰੇਡ ਜਗੀਰ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ। ਕਾਮਰੇਡ ਬਲਦੇਵ ਸਿੰਘ ਨਾਲ ਸੀ ਪੀ ਆਈ ਐਮ ਵਿੱਚ ਸਾਮਲ ਹੋਣ ਵਾਲਿਆਂ ਵਿਚ ਸਤਨਾਮ ਸਿੰਘ ਸ਼ਾਲਾਪੁਰ ਬੇਟ, ਮੁਖਤਿਆਰ ਸਿੰਘ ਸੁਲਤਾਨਪੁਰ ਲੋਧੀ , ਕੁਲਦੀਪ ਸਿੰਘ ਡਡਵਿੰਡੀ, ਕੁਲਵੰਤ ਸਿੰਘ, ਰਾਜਮੋਹਨ ਹਾਜੀਪੁਰ, ਅਮਰਜੀਤ ਸਿੰਘ, ਕੁਲਦੀਪ ਸਿੰਘ, ਜੀਤ ਸਿੰਘ, ਮੱਖਣ ਸਿੰਘ, ਗੁਰਚਰਨ ਸਿੰਘ, ਭਜਨ ਸਿੰਘ, ਚਰਨਜੀਤ ਸਿੰਘ ਮਸੀਤਾਂ, ਬੱਬੂ, ਅਮਰ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ ਭਾਗੋਰਾਈਆਂ ਆਦਿ ਸ਼ਾਮਿਲ ਹਨ।