ਪੱਤਰ ਪ੍ਰੇਰਕ, ਨਡਾਲਾ : ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਵਲੋਂ ਸਾਲਾਨਾ ਸਮਾਗਮ ਬੜੇ ਪ੫ਭਾਵਸ਼ਾਲੀ ਢੰਗ ਨਾਲ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਦੀ ਲਾਇਬ੫ੇਰੀ ਵਿਚ ਕਰਵਾਇਆ ਗਿਆ, ਜਿਸ ਵਿਚ ਸੇਵਾ ਮੁਕਤ ਡੀਐੱਫਐੱਸਓ ਰਤਨ ਸਿੰਘ ਸੰਧੂ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਪਤਨੀ ਬੀਬੀ ਸੁਰਿੰਦਰ ਕੌਰ ਦੀ ਯਾਦ ਵਿਚ 'ਬੀਬੀ ਸੁਰਿੰਦਰ ਕੌਰ ਯਾਦਗਾਰੀ ਐਵਾਰਡ' ਪੰਜਾਬੀ ਦੀ ਸਿਰਮੌਰ ਕਵਿੱਤਰੀ ਸੁਖਵਿੰਦਰ ਅੰਮਿ੍ਰਤ ਨੂੰ ਦਿੱਤਾ ਗਿਆ। ਐਵਾਰਡ ਦੇਣ ਦੀ ਰਸਮ ਤੋਂ ਪਹਿਲਾ ਮੰਚ ਪ੫ਧਾਨ ਡਾ. ਆਸਾ ਸਿੰਘ ਘੁੰਮਣ, ਜਨਰਲ ਸਕੱਤਰ ਪ੍ਰੋਫੈਸਰ ਗੁਰਨਾਮ ਸਿੰਘ, ਸਕੱਤਰ ਲੈਕਚਰਾਰ ਇੰਦਰਜੀਤ ਸਿੰਘ ਪੱਡਾ ਅਤੇ ਡਾ. ਮੱਖਣ ਸਿੰਘ ਨੇ ਬੀਬੀ ਸੁਰਿੰਦਰ ਕੌਰ ਅਤੇ ਸੁਖਵਿੰਦਰ ਅੰਮਿ੍ਰਤ ਬਾਰੇ ਭਾਵ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੁਖਵਿੰਦਰ ਅੰਮਿ੍ਰਤ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਭ ਤੋਂ ਖ਼ੂਬ ਵਾਹ-ਵਾਹ ਖੱਟੀ। ਗੁਰਪ੫ੀਤ ਸਿੰਘ ਖਹਿਰਾ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਪਟਿਆਲਾ, ਅਜੈਬ ਸਿੰਘ ਚੱਠਾ ਕੈਨੇਡਾ ਚੇਅਰਮੈਨ ਵਰਲਡ ਪੰਜਾਬੀ ਕਾਨਫ਼ਰੰਸ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸਹਿਤਕ ਮੰਚ ਨਡਾਲਾ ਵਲੋਂ ਡਾ. ਕਰਮਜੀਤ ਸਿੰਘ ਨਡਾਲਾ, ਜਨਕਪ੫ੀਤ ਸਿੰਘ ਬੇਗੋਵਾਲ, ਡਾ. ਮੱਖਣ ਸਿੰਘ, ਪਿ੍ਰੰਸੀਪਲ ਗੁਰਭਜਨ ਸਿੰਘ ਲਾਸਾਨੀ ਨੇ ਸੁਖਵਿੰਦਰ ਅੰਮਿ੍ਰਤ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੫ੈਸ ਕਲੱਬ ਨਡਾਲਾ ਅਤੇ ਪ੫ਧਾਨ ਸਰਬਤ ਸਿੰਘ ਕੰਗ ਵਲੋਂ ਵੀ ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੰਦਲੀ ਲੇਡੀਜ਼ ਕਲੱਬ ਨਡਾਲਾ ਵਲੋਂ ਪਿ੍ਰੰਸੀਪਲ ਸਵਰਨ ਕੌਰ, ਸੁਮਨ ਲਤਾ, ਪਲਵਿੰਦਰ ਕੌਰ, ਰੂਬੀ ਅਰੋੜਾ, ਵੰਦਨਾ ਸ਼ਰਮਾ, ਸੁਮਨ ਸ਼ਾਰਦਾ, ਗੁਰਪ੫ੀਤ ਸਾਹੀ ਨੇ ਵੀ ਸੁਖਵਿੰਦਰ ਸਿੰਘ ਅੰਮਿ੍ਰਤ ਨੂੰ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਮਹਿਮਦਪੁਰ, ਪਲਵਿੰਦਰ ਸਿੰਘ ਜੈਰਾਮਪੁਰ, ਪ੫ਵੀਨ ਕੁਮਾਰ, ਮਨਜੀਤ ਸਿੰਘ ਰਤਨ, ਪ੫ਮੋਦ ਸ਼ਰਮਾ, ਗੋਬਿੰਦ ਸੁਖੀਜਾ, ਨਰਿੰਦਰ ਪੱਡਾ, ਸਹਿਲ ਭਾਟੀਆ, ਬਹਾਦਰ ਸਿੰਘ ਬੱਲ, ਨੀਲਮ ਦੱਤ, ਜਸਵੰਤ ਸਿੰਘ ਖੱਖ, ਪ੫ੀਤਮ ਸਿੰਘ ਿਢੱਲੋਂ, ਪ੫ਗਟ ਸਿੰਘ ਨਡਾਲਾ, ਗੁਰਬਚਨ ਸਿੰਘ ਚੀਮਾ ਆਦਿ ਹਾਜ਼ਰ ਸਨ।