ਅਮਨਜੋਤ ਵਾਲੀਆ, ਕਪੂਰਥਲਾ : ਸ਼ੂਗਰ ਤੇ ਹਾਈ ਬੀਪੀ ਨਾਲ ਸਬੰਧਤ ਰੋਗੀਆਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਸਥਿਤੀ ਵਿਚ ਉਕਤ ਰੋਗੀਆਂ ਨੂੰ ਆਪਣੀ ਸਿਹਤ ਸੰਭਾਲ ਤੇ ਇਲਾਜ਼ ਪ੍ਰਤੀ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਟੈਗੋਰ ਮਲਟੀ ਸਪੈਸ਼ਲਿਟੀ ਹਸਪਤਾਲ ਜਲੰਧਰ ਦੇ ਮਾਹਿਰ ਡਾ. ਨਿਪੁਣ ਮਹਾਜਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਕਰਵਾਈ ਸੀਐੱਮਈ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੀਤਾ। ਡਾ. ਮਹਾਜਨ ਨੇ ਦੱਸਿਆ ਕਿ ਮੈਡੀਕਲ ਸਾਇੰਸ ਵਿਚ ਆਧੁਨਿਕ ਇਲਾਜ਼ ਵਿਧੀ ਵਿਚ ਸ਼ੂਗਰ ਅਤੇ ਹਾਈ ਬੀਪੀ ਨੂੰ ਕੰਟਰੋਲ ਰੱਖਣ ਲਈ ਕਈ ਵਧੀਆਂ ਦਵਾਈਆਂ ਉਪਲਬਧ ਹਨ। ਇਸ ਲਈ ਰੋਗੀਆਂ ਨੂੰ ਸਮੇਂ-ਸਮੇਂ 'ਤੇ ਮਾਹਿਰ ਡਾਕਟਰਾਂ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਧੂਮੇਹ ਅਤੇ ਉੱਚ ਖੂਨ ਚਾਪ ਨੂੰ ਨਿਯੰਤਰਣ ਕਰਨ ਦੀ ਸਥਿਤੀ ਵਿਚ ਕਦੇ ਵੀ ਅਚਾਨਕ ਹਾਰਟ ਅਟੈਕ ਆਉਣ ਦਾ ਖਤਰਾ ਰਹਿੰਦਾ ਹੈ। ਰੋਗੀਆਂ ਨੂੰ ਦਵਾਈਆਂ ਦੇ ਨਾਲ-ਨਾਲ ਆਪਣੇ ਲਾਈਫ ਸਟਾਈਲ ਵਿਚ ਬਦਲਾਅ ਲਿਆ ਕੇ ਕਸਰਤ, ਸੈਰ ਅਤੇ ਉਚਿਤ ਡਾਇਟ ਪਲਾਨ ਨੂੰ ਅਪਨਾਉਣਾ ਚਾਹੀਦਾ ਹੈ। ਜੋ ਕਿ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਰੋਕਣ ਵਿਚ ਸਹਾਇਕ ਹੁੰਦਾ ਹੈ। ਸਮਾਰੋਹ ਉਪਰੰਤ ਆਈਐੱਮਏ ਦੇ ਅਧਿਕਾਰੀਆਂ ਨੇ ਡਾ. ਮਹਾਜਨ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਪ੍ਰਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਸਰਬਜੀਤ ਸਿੰਘ, ਬੀਐੱਸ ਮੋਮੀ, ਡਾ. ਰਾਜ ਕੁਮਾਰ, ਡਾ. ਰਜਿੰਦਰ ਭੋਲਾ, ਐੱਸਐੱਸ ਭਾਟੀਆ, ਡਾ. ਡੀਕੇ ਮਿੱਤਲ, ਡਾ. ਅਮਨਦੀਪ ਸਿੰਘ, ਡਾ. ਰਣਜੀਤ ਰਾਏ, ਐੱਸਜੇ ਧਵਨ, ਡਾ. ਨੀਨਾ ਸ਼ਰਮਾ, ਡਾ. ਸੰਦੀਪ ਭੋਲਾ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਨਰਿੰਦਰ ਸਿੰਘ, ਰਾਜੀਵ ਪਰਾਸ਼ਰ, ਮੋਹਨਪ੍ਰਰੀਤ ਸਿੰਘ, ਡਾ. ਵਿਪਨ ਅਰੋੜਾ, ਅੰਜੂ ਅਰੋੜਾ, ਡਾ. ਰਾਜੀਵ ਭਗਤ, ਡਾ. ਪ੍ਰਮੋਦ ਕੁਮਾਰ, ਡਾ. ਰਾਜੇਸ਼ ਮੋਹਨ, ਡਾ. ਐੱਨਐੱਸ ਤੇਜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਈਐੱਮਏ ਦੇ ਮੈਂਬਰ ਹਾਜ਼ਰ ਸਨ।