ਸੁਭਾਨਪੁਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼
ਇਤਰਾਜ਼ਯੋਗ ਹਾਲਤ ’ਚ ਫੜੇ
Publish Date: Tue, 09 Dec 2025 10:18 PM (IST)
Updated Date: Tue, 09 Dec 2025 10:21 PM (IST)
ਇਤਰਾਜ਼ਯੋਗ ਹਾਲਤ ’ਚ ਫੜੇ ਦੋ ਜੋੜੇ, ਕੰਡੋਮ ਬਰਾਮਦ
ਢਾਬੇ ਦੀ ਆੜ ’ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ
ਜਾਸੰ, ਕਪੂਰਥਲਾ : ਸੁਭਾਨਪੁਰ ’ਚ ਢਾਬੇ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਗਿਰੋਹ ਦਾ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਭਾਂਡਾ ਭੰਨ੍ਹਿਆ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਦੋ ਔਰਤਾਂ ਤੇ ਦੋ ਮਰਦਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ ਹੈ। ਉਨ੍ਹਾਂ ਕੋਲੋਂ ਦੋ ਡੱਬੀਆਂ ਕੰਡੋਮ ਵੀ ਬਰਾਮਦ ਹੋਈਆਂ ਹਨ। ਥਾਣਾ ਸੁਭਾਨਪੁਰ ਦੀ ਪੁਲਿਸ ਨੇ ਢਾਬਾ ਮਾਲਕ ਸਾਬਕਾ ਸਰਪੰਚ, ਉਸ ਦੇ ਪਾਰਟਨਰ, ਮਹਿਲਾ ਮੈਨੇਜਰ ਸਮੇਤ ਸੱਤ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੌਕੇ ਤੋਂ ਮਹਿਲਾ ਮੈਨੇਜਰ ਸਮੇਤ ਤਿੰਨ ਔਰਤਾਂ ਤੇ ਦੋ ਮਰਦਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਢਾਬਾ ਮਾਲਕ ਤੇ ਉਸ ਦੇ ਪਾਰਟਨਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਥਾਣਾ ਸੁਭਾਨਪੁਰ ਦੇ ਐੱਸਐੱਚਓ ਇੰਸਪੈਕਟਰ ਬਿਕ੍ਰਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸੁਭਾਨਪੁਰ ਨਾਲ ਪਿੰਡ ਤਾਜਪੁਰ, ਮੁੱਦੋਵਾਲ, ਲੱਖਣ ਕੇ ਪੱਡੇ ਆਦਿ ਕੋਲ ਗਸ਼ਤ ਕਰ ਰਹੇ ਸਨ। ਜਦ ਪੁਲਿਸ ਪਾਰਟੀ ਪਿੰਡ ਮੁਸਤਫਾਬਾਦ ਪਹੁੰਚੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਪਰਮਜੀਤ ਸਿੰਘ ਸਾਬਕਾ ਸਰਪੰਚ ਬਾਮੂਵਾਲ ਆਪਣੇ ਪਾਰਟਨਰ ਮੇਜਰ ਸਿੰਘ ਨਾਲ ਮਿਲ ਕੇ ਇਸ ਰੋਡ ’ਤੇ ਸਰਪੰਚ ਢਾਬਾ ਨਾਮ ਨਾਲ ਢਾਬਾ ਚਲਾਉਂਦਾ ਹੈ। ਦੋਵੇਂ ਢਾਬੇ ਦੀ ਆੜ ’ਚ ਉੱਪਰ ਬਣੇ ਕਮਰਿਆਂ ’ਚ ਦੇਹ ਵਪਾਰ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ। ਐੱਸਐੱਚਓ ਨੇ ਦੱਸਿਆ ਕਿ ਉਹ ਤੁਰੰਤ ਪੁਲਿਸ ਪਾਰਟੀ ਨਾਲ ਢਾਬੇ ’ਤੇ ਪਹੁੰਚੇ, ਜਿਥੇ ਢਾਬੇ ਦੀ ਮੈਨੇਜਰ ਮੌਜੂਦ ਸੀ, ਜਿਸ ਨੇ ਆਪਣਾ ਨਾਮ ਜਸ਼ਨਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਬਸਤੀ ਬਾਵਾ ਖੇਲ ਜਲੰਧਰ ਦੱਸਿਆ। ਉਹ ਪੁਲਿਸ ਪਾਰਟੀ ਦੇ ਮੈਨੇਜਰ ਨੂੰ ਨਾਲ ਲੈ ਕੇ ਢਾਬੇ ਦੇ ਉੱਪਰ ਬਣੇ ਕਮਰੇ ’ਚ ਪਹੁੰਚੇ ਤੇ ਦਰਵਾਜ਼ਾ ਖੁੱਲ੍ਹਵਾਇਆ ਤਾਂ ਅੰਦਰ ਇਕ ਔਰਤੇ ਤੇ ਇਕ ਮਰਦ ਇਤਰਾਜ਼ਯੋਗ ਹਾਲਤ ’ਚ ਮਿਲੇ। ਨੌਜਵਾਨ ਨੇ ਆਪਣਾ ਨਾਮ ਰਾਜੂ ਪੁੱਤਰ ਲਾਲ ਬਹਾਦੁਰ ਵਾਸੀ ਸੰਤੋਖਪੁਰਾ ਜਲੰਧਰ ਤੇ ਔਰਤ ਨੇ ਕੁਲਵਿੰਦਰ ਕੌਰ ਪਤਨੀ ਸਵ. ਜੱਸਾ ਵਾਸੀ ਚੌਗਿੱਟੀ ਬਾਈਪਾਸ ਜਲੰਧਰ ਦੱਸਿਆ। ਇਸੇ ਤਰ੍ਹਾਂ ਦੂਜੇ ਕਮਰੇ ’ਚ ਵੀ ਇਕ ਔਰਤ ਤੇ ਮਰਦ ਮਿਲੇ। ਨੌਜਵਾਨ ਦਾ ਨਾਮ ਰਾਕੇਸ਼ ਪੁੱਤਰ ਰਾਜੂ ਹਾਲ ਵਾਸੀ ਸੰਤੋਖਪੁਰਾ ਜਲੰਧਰ ਤੇ ਔਰਤ ਨੇ ਆਪਣਾ ਨਾਮ ਅੰਚਲ ਪਤਨੀ ਕਿਸ਼ੋਰ ਲਾਲ ਵਾਸੀ ਜਲੰਧਰ ਦੱਸਿਆ। ਐੱਸਐੱਚਓ ਨੇ ਦੱਸਿਆ ਕਿ ਦੋਵਾਂ ਕਮਰਿਆਂ ’ਚ ਦੋ ਵੱਖ-ਵੱਖ ਕੰਡੋਮ ਦੀਆਂ ਡੱਬੀਆਂ ਵੀ ਮਿਲੀਆਂ।
ਉਨ੍ਹਾਂ ਦੱਸਿਆਕਿ ਢਾਬਾ ਮਾਲਕ ਤੇ ਮੈਨੇਜਰ ਪੈਸੇ ਲੈ ਕੇ ਢਾਬੇ ਦੇ ਕਮਰਿਆਂ ’ਚ ਦੇਹ ਵਪਾਰ ਦਾ ਧੰਦਾ ਚਲਾਉਂਦੇ ਹਨ। ਥਾਣਾ ਸੁਭਾਨਪੁਰ ’ਚ ਢਾਪਾ ਮਾਲਕ ਸਾਬਕਾ ਸਰਪੰਚ, ਉਸ ਦੇ ਪਾਰਟਨਰ, ਮਹਿਲਾ ਮੈਨੇਜਰ ਸਮੇਤ ਸੱਤ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।