ਰਘਬਿੰਦਰ ਸਿੰਘ, ਨਡਾਲਾ : ਸਥਾਨਕ ਗੁਰੂ ਨਾਨਕ ਪ੍ਰਰੇਮ ਕਰਮਸਰ ਕਾਲਜ ਵਿਖੇ ਬੀਤੇ ਦਿਨੀਂ ਕਾਲਜ ਤੇ ਕਾਲਜੀਏਟ ਸਕੂਲ ਵੱਲੋਂ ਸਾਂਝੇ ਤੌਰ 'ਤੇ ਕਾਲਜ ਦਾ 49ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਕਾਲਜ ਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਸਮਾਰੋਹ ਦਾ ਉਦਘਾਟਨ ੳੱੁਘੇ ਬਾਸਕਿੱਟ ਬਾਲ ਖਿਡਾਰੀ ਤੇ ਅਰਜੁਨ ਐਵਾਰਡੀ ਸਰਦਾਰ ਸੱਜਣ ਸਿੰਘ ਚੀਮਾ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਇੰਦਰਪਾਲ ਸਿੰਘ ਸੋਢੀ ਨੇ ਕੀਤੀ। ਸਮਾਰੋਹ ਦੇ ਆਰੰਭ ਵਿੱਚ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਬਾਅਦ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ। ਮੁੱਖ ਮਹਿਮਾਨ ਸਰਦਾਰ ਸੱਜਣ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਨਿੱਜੀ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵਿਦੇਸ਼ਾਂ 'ਚ ਜਾਣ ਦੀ ਬਜਾਏ ਦੇਸ਼ ਵਿੱਚ ਰਹਿ ਕੇ ਸਫਲਤਾਪੂਰਵਕ ਜ਼ਿੰਦਗੀ ਜੀਊੁਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਪਿਤਾ ਸਵਰਗਵਾਸੀ ਸੁਦਾਗਰ ਸਿੰਘ ਦੀ ਯਾਦ ਵਿੱਚ ਕਾਲਜ ਦੇ ਬੈਸਟ ਅਥਲੀਟ (ਲੜਕੇ ਅਤੇ ਲੜਕੀਆਂ) ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਅਤੇ ਕਾਲਜੀਏਟ ਸਕੂਲ ਦੇ ਬੈਸਟ ਅਥਲੀਟ (ਲੜਕੇ ਤੇ ਲੜਕੀਆਂ) ਨੂੰ ਇੱਕੀ-ਇੱਕੀ ਸੌ ਰੁਪਏ ਨਕਦ ਇਨਾਮ ਦੇ ਰੂਪ ਵਿੱਚ ਦਿੱਤੇ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਤਰਲੋਕ ਸਿੰਘ ਮਰਦਾਨ ਵੀ ਵਿਸ਼ੇਸ ਤੌਰ 'ਤੇ ਹਾਜ਼ਿਰ ਸਨ। ਖੇਡ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਕਾਲਜੀਏਟ ਸਕੂਲ ਦੇ ਪੁਰਾਣੇ ਵਿਦਿਆਰਥੀ ਪ੍ਰਦੀਪ ਸਿੰਘ ਦੀ ਨਿਗਰਾਨੀ ਹੇਠ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ 'ਤੇ ਕਾਲਜ ਪਿ੍ਰੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਆਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਵਿੱਚ ਚੱਲ ਰਹੀਆਂ ਖੇਡ ਸਰਗਰਮੀਆਂ ਦੀ ਜਾਣਕਾਰੀ ਦਿੱਤੀ। ਇਸ ਖੇਡ ਸਮਾਰੋਹ ਵਿੱਚ ਕਾਲਜ ਵਿਦਿਆਰਥੀ ਪਰਮਵੀਰ ਸਿੰਘ, ਬੀ ਏ ਸਮੈਸਟਰ ਪਹਿਲਾ ਨੂੰ ਬੈਸਟ ਅਥਲੀਟ (ਲੜਕੇ) ਅਤੇ ਵਿਦਿਆਰਥਣ ਸੰਦੀਪ ਕੌਰ, ਬੀ ਏ ਸਮੈਸਟਰ ਪੰਜਵਾਂ ਨੂੰ ਬੈਸਟ ਅਥਲੀਟ (ਲੜਕੀਆਂ) ਐਲਾਨਿਆ ਗਿਆ ਜਦ ਕਿ ਕਾਲਜੀਏਟ ਸਕੂਲ ਵਿੱਚੋਂ ਸਾਗਰਦੀਪ ਸਿੰਘ, 10+1 ਆਰਟਸ ਬੈਸਟ ਅਥਲੀਟ (ਲੜਕੇ) ਅਤੇ ਲਵਜੋਤ ਕੌਰ, 10+1 ਆਰਟਸ ਕਲਾਸ ਨੂੰ ਬੈਸਟ ਐਥਲੀਟ (ਲੜਕੀਆਂ) ਐਲਾਨਿਆ ਗਿਆ। ਸਮਾਗਮ ਦੌਰਾਨ ਰੈੱਡ ਰਿਬਨ ਕਲੱਬ ਵੱਲੋਂ 15 ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਸਮਾਗਮ ਦੇ ਅਖੀਰ 'ਚ ਕਾਲਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਤਰਲੋਕ ਸਿੰਘ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਅਵਸਰ 'ਤੇ ਉੱਘੇ ਵੈਟਰਨ ਅਥਲੀਟ ਬਹਾਦਰ ਸਿੰਘ ਬੱਲ, ਨੰਬਰਦਾਰ ਰਤਨ ਸਿੰਘ ਸੰਧੂ, ਨੰਬਰਦਾਰ ਦਲਜਿੰਦਰ ਸਿੰਘ ਨਡਾਲਾ, ਫੁੱਮਣ ਸਿੰਘ, ਜਗਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਟਾਂਡੀ, ਮੇਘਰਾਜ ਬੇਗੋਵਾਲ, ਦਲੇਰ ਸਿੰਘ ਥਿੰਦ, ਮਾਸਟਰ ਹਰਭਜਨ ਲਾਲ, ਪ੍ਰਰੋ. ਨਵਪ੍ਰਰੀਤ ਕੌਰ, ਡਾ. ਰਣਜੀਤ ਕੌਰ, ਡਾ. ਮਲਕੀਤ ਸਿੰਘ ਸਮੇਤ ਕਾਲਜ ਤੇ ਕਾਲਜੀਏਟ ਸਕੂਲ ਦਾ ਸਮੁੱਚਾ ਸਟਾਫ ਹਾਜ਼ਿਰ ਸੀ। ਕਾਲਜ ਪਿ੍ਰੰਸੀਪਲ ਡਾ. ਕੁਲਵੰਤ ਸਿੰਘ ਫੁੱਲ ਅਤੇ ਪ੍ਰਰੋਫੈਸਰ ਨਵਨੀਤ ਸਿੰਘ ਡੀਪੀਈ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਖੇਡ ਸਮਾਰੋਹ ਦੌਰਾਨ ਸਟੇਜ ਦਾ ਸੰਚਾਲਨ ਪ੍ਰਰੋ. ਜਗਬੀਰ ਸਿੰਘ ਤੇ ਪ੍ਰਰੋ. ਸਰਬਜੀਤ ਸਿੰਘ ਕੋਆਰਡੀਨੇਟਰ, ਕਾਲਜੀਏਟ ਸਕੂਲ ਨੇ ਸਾਂਝੇ ਤੌਰ 'ਤੇ ਕੀਤਾ ਤੇ ਖੇਡ ਨਤੀਜਿਆਂ ਦਾ ਨਿਰਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਅਧਿਕਾਰੀਆਂ ਨੇ ਕੀਤਾ।