ਵਿਜੇ ਸੋਨੀ, ਫਗਵਾੜਾ : ਇਕ ਪਾਰਟੀ ਜੋ ਕਿ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਦੱਸਦੀ ਹੈ। ਉਸ ਦੇ ਇਕ ਵਰਕਰ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਭੈੜੀ ਪੋਸਟ ਪਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਕਾਕੂ ਸ਼ਰਮਾ ਨੇ ਦੱਸਿਆ ਕਿ ਇਹ ਸ਼ਰਾਰਤੀ ਅਨਸਰ ਅਤੇ ਇਸ ਦੇ ਸਾਥੀ ਬੀਤੇ ਕਈ ਦਿਨਾਂ ਤੋਂ ਅਜਿਹੀਆਂ ਪੋਸਟ ਸ਼ੇਅਰ ਕਰ ਰਹੇ ਹਨ। ਜੋ ਕਿ ਉਸ ਪਾਰਟੀ ਦੇ ਐਕਟਿਵ ਮੈਂਬਰ ਵੀ ਹਨ। ਕਾਕੂ ਸ਼ਰਮਾ ਨੇ ਕਿਹਾ ਕਿ ਫਗਵਾੜਾ ਤੋਂ ਉਮੀਦਵਾਰ ਨੂੰ ਸ਼ਾਇਦ ਹਿੰਦੂ ਸਮਾਜ ਦੀ ਵੋਟ ਦੀ ਲੋੜ ਹੀ ਨਹੀਂ ਇਸੇ ਕਰਕੇ ਉਹ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਨਹੀਂ ਪਾ ਰਹੇ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਧਾਰਾਵਾਂ ਨਾਲ ਕਾਰਵਾਈ ਹੋਣੀ ਚਾਹੀਦੀ ਹੈ।