ਰਘਬਿੰਦਰ ਸਿੰਘ, ਨਡਾਲਾ : ਥਾਣਾ ਬੇਗੋਵਾਲ ਅਧੀਨ ਪੈਂਦੇ ਅੱਡਾ ਕੂਕਾ ਵਿਖੇ ਚੋਰਾਂ ਨੇ ਰਾਤ ਸਮੇਂ ਦੁਕਾਨ ਦਾ ਸ਼ਟਰ ਤੋੜ ਕੇ ਉਥੇ ਪਏ ਤਕਰੀਬਨ 4 ਲੱਖ ਦੇ ਕੀਮਤੀ ਮੋਬਾਈਲ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੀਤਿਨ ਕੁਮਾਰ ਪੁੱਤਰ ਪ੍ਰਰੇਮ ਕੁਮਾਰ ਵਾਸੀ ਬਿੱਲਪੁਰ ਨੇ ਦੱਸਿਆ ਕਿ ਸਵੇਰੇ 6:30 ਵਜੇ ਨੇੜਲੇ ਕਰਿਆਨੇ ਵਾਲੀ ਦੁਕਾਨਦਾਰ ਵਲੋਂ ਉਸਨੂੰ ਫੋਨ 'ਤੇ ਜਾਣਕਾਰੀ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਦੋਂ ਮੈਂ ਦੁਕਾਨ 'ਤੇ ਆ ਕੇ ਵੇਖਿਆ ਤਾਂ ਇੱਥੇ ਪਏ ਤਕਰੀਬਨ 4 ਲੱਖ ਰੁਪਏ ਦੇ ਬਰੈਂਡਡ ਫੋਨ ਅਤੇ ਇਕ ਬੈਗ ਵਿਚ ਪਈਆਂ 2 ਚੈੱਕ ਬੁਕਾਂ, 200 ਡਾਲਰ ਅਤੇ ਹੋਰ ਜਰੂਰੀ ਕਾਗਜ਼ਾਤ ਉੱਥੇ ਨਹੀ ਸਨ, ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਉਨ੍ਹਾਂ 'ਤੇ ਕਾਫੀ ਡੂੰਘੀ ਆਰਥਿਕ ਸੱਟ ਵੱਜੀ ਹੈ ਇਸ ਦੌਰਾਨ ਮੌਕੇ 'ਤੇ ਪੁੱਜੇ ਏਐੱਸਆਈ ਬੇਗੋਵਾਲ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਚੋਰ ਜਲਦ ਕਾਬੂ ਕਰ ਲਏ ਜਾਣਗੇ।