ਵਿਜੇ ਸੋਨੀ, ਫਗਵਾੜਾ : ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ 'ਚ ਕੰਮ ਕਰ ਰਹੇ ਜੂਨੀਅਰ/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਕਾਰਜਕਾਰੀ ਇੰਜੀਨੀਅਰਜ਼ (ਜੇਈ ਕਾਡਰ ਤੋਂ ਪਦ ਉੱਨਤ) ਦੀ ਪ੍ਰਤੀਨਿਧ ਜੱਥੇਬੰਦੀ ਵੱਲੋਂ ਸੂਬਾ ਪ੍ਰਧਾਨ ਇੰਜੀ. ਦਿਲਪ੍ਰਰੀਤ ਸਿੰਘ ਲੋਹਟ ਦੀ ਅਗਵਾਈ ਹੇਠ ਜਮਾਤ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਥੇਬੰਦੀ ਵੱਲੋਂ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ ਵਿਚ 188 ਜੂਨੀਅਰ ਇੰਜੀਨੀਅਰਜ਼ (ਸਿਵਲ) ਨਿਯੁਕਤ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਜੱਥੇਬੰਦੀ ਵੱਲਂੋ ਪੰਜਾਬ ਸਰਕਾਰ ਨੂੰ ਬਕਾਇਆ ਪਈਆਂ ਮੰਗਾਂ ਦਾ ਤੁਰੰਤ ਹੱਲ ਕਰਨ ਲਈ ਅਪੀਲ ਕੀਤੀ ਗਈ। ਸੂਬਾ ਪੱਧਰੀ ਮੀਟਿੰਗ ਵਿਚ ਜੇਈਜ਼/ਏਈਜ਼ ਨੂੰ ਫੀਲਡ ਵਿਚ ਜਾਣ ਲਈ 30 ਲੀਟਰ ਪੈਟਰੋਲ ਭੱਤਾ ਬਹਾਲ ਕਰਨ, ਵਿਭਾਗੀ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੂਨੀਅਰ ਇੰਜੀਨੀਅਰਜ਼ ਕੋਟੇ ਦੀਆਂ ਉਪ ਮੰਡਲ ਇੰਜੀਨੀਅਰਜ਼ ਦੀਆਂ 100 ਦੇ ਕਰੀਬ ਖਾਲੀ ਪਈਆਂ ਅਸਾਮੀਆਂ 'ਤੇ ਤੁਰੰਤ ਪਦ ਉੱਨਤੀ ਕਰਨਾ, ਐਡਹਾਕ ਜੂਨੀਅਰ ਇੰਜੀਨੀਅਰ ਨੂੰ ਰੈਗੂਲਰ ਕਰਨਾ, ਮੁਹਾਲੀ ਅਤੇ ਸੰਗਰੂਰ ਮੰਡਲ ਦੇ ਮੁਅੱਤਲ ਜੇਈਜ਼/ ਏਈਜ਼ ਤੁਰੰਤ ਬਹਾਲ ਕਰਨਾ, ਜੂਨੀਅਰ ਇੰਜੀਨੀਅਰ ਵਰਗ ਦੀ ਸੀਨੀਅਰਤਾ ਸੂਚੀ ਨੂੰ ਫਾਈਨਲ ਕਰਨਾ ਆਦਿ ਮੰਗਾਂ ਨੂੰ ਤੁਰੰਤ ਮੰਨਣ ਦੀ ਅਪੀਲ ਕੀਤੀ ਗਈ। ਇੰਜ. ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਇੰਜ. ਤਰਸੇਮ ਸਿੰਘ ਹੁਸ਼ਿਆਰਪੁਰ, ਉਪ ਮੰਡਲ ਇੰਜੀਨੀਅਰ (ਸੇਵਾ ਮੁਕਤ) ਨੂੰ ਜਥੇਬੰਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਬੁਲਾਰਿਆਂ ਇੰਜ. ਵਾਸੁਦੇਵ ਸ਼ਰਮਾ ਫਾਊਂਡਰ ਡੀਈਏ ਪੰਜਾਬ, ਇੰਜ. ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼, ਇੰਜ. ਵੀਕੇ ਕਪੂਰ ਕਾਰਜਕਾਰੀ ਇੰਜੀਨੀਅਰ, ਸੂਬਾ ਸਲਾਹਕਾਰ ਡੀਈਏ ਪੰਜਾਬ, ਇੰਜ. ਸੰਤੋਖ ਸਿੰਘ ਸੰਮੀ ਸੂਬਾ ਮੀਤ ਪ੍ਰਧਾਨ, ਇੰਜ. ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ. ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ. ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰਰੈਸ ਸਕੱਤਰ, ਇੰਜ. ਰਾਮੇਸ਼ ਕੁਮਾਰ ਸ਼ਹੀਦ ਭਗਤ ਸਿੰਘ ਨਗਰ, ਇੰਜ. ਰਾਜੀਵ ਉੱਪਲ ਸੂਬਾ ਜੱਥੇਬੰਦਕ ਸਕੱਤਰ, ਇੰਜ. ਜਤਿੰਦਰ ਸਿੰਘ ਸੂਬਾ ਵਧੀਕ ਵਿੱਤ ਸਕੱਤਰ, ਇੰਜ. ਹਰਪ੍ਰਰੀਤ ਸਿੰਘ ਮੁਹਾਲੀ ਵਧੀਕ ਜਨਰਲ ਸਕੱਤਰ, ਇੰਜ. ਨਰਿੰਦਰ ਕੱਕੜ, ਇੰਜ. ਲਖਬੀਰ ਸਿੰਘ ਸਰਕਲ ਪ੍ਰਧਾਨ ਫਿਰੋਜ਼ਪੁਰ, ਇੰਜ. ਅਜੇ ਕੁਮਾਰ ਐੱਸਡੀਈ, ਇੰਜ. ਅਮਨਦੀਪ ਸਿੰਘ ਸੱਗੂ, ਇੰਜ. ਅਨਿਲ ਮਨਿਹਾਸ ਲੁਧਿਆਣਾ, ਇੰਜ. ਵਰਿੰਦਰ ਕੁਮਾਰ ਸੂਬਾ ਜੱਥੇਬੰਦਕ ਜਨਰਲ ਸਕੱਤਰ, ਇੰਜ. ਹਰਚਰਨ ਸਿੰਘ ਸੰਗਰੂਰ, ਇੰਜ. ਨਿਰਮਲ ਸਿੰਘ ਮਲੇਰਕੋਟਲਾ, ਇੰਜ. ਸੰਦੀਪ ਸਿੰਘ ਬਿਜਲੀ ਵਿੰਗ, ਇੰਜ. ਦਿਲਜੀਤ ਕੁਮਾਰ, ਇੰਜ. ਦੀਦਾਰ ਸਿੰਘ ਐੱਸਡੀਈ-ਸੇਵਾ ਮੁਕਤ ਹੁਸ਼ਿਆਰਪੁਰ, ਇੰਜ. ਸ਼ਰਨਜੀਤ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਇੰਜ. ਰਾਹੁਲ ਕੁਮਾਰ ਜਲੰਧਰ, ਇੰਜ. ਸੰਦੀਪ, ਇੰਜ. ਮੁਨੀਸ਼ ਸੇਠ ਸਰਕਲ ਪ੍ਰਧਾਨ ਜਲੰਧਰ-1, ਇੰਜ. ਤਰਲੋਕ ਸੁਰੀਲਾ ਜਨਰਲ ਸਕੱਤਰ ਜਲੰਧਰ-1, ਇੰਜ. ਮਨੂ ਸਹੋਤਾ ਸਰਕਲ ਵਿੱਤ ਸਕੱਤਰ, ਇੰਜ. ਗੁਰਪ੍ਰਰੀਤ ਸਿੰਘ, ਇੰਜ. ਸਚਿਨ ਖੰਨਾ, ਇੰਜ. ਵਰਿੰਦਰ ਕੁਮਾਰ ਸ਼ਰਮਾ, ਇੰਜ. ਗੋਰਾ ਲਾਲ ਸੰਗਰੂਰ, ਇੰਜ. ਵਰਿੰਦਰ ਕੁਮਾਰ ਸੰਗਰੂਰ ਆਦਿ ਨੇ ਸੰਬੋਧਨ ਕੀਤਾ। ਜਥੇਬੰਦੀ ਵੱਲੋਂ ਨਵੇਂ ਜੁਆਇਨ ਹੋਏ ਜੂਨੀਅਰ ਇੰਜੀਨੀਅਰਜ਼ (ਸਿਵਲ) ਨੂੰ ਜੀ ਆਇਆਂ ਨੂੰ ਆਖਦੇ ਹੋਏ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਇੰਜ. ਇਕਬਾਲ ਸਿੰਘ ਸੈਣੀ, ਇੰਜ. ਨੀਰਜ਼ ਸੈਣੀ, ਇੰਜ. ਬਲਦੀਪ ਸਿੰਘ, ਇੰਜ. ਨਿਖਿਲ ਅਰੋੜਾ (ਨਵ ਨਿਯੁਕਤ ਜੇਈਜ਼) ਆਦਿ ਸ਼ਾਮਲ ਹੋਏ।