ਵਿਜੇ ਸੋਨੀ, ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ ਫਗਵਾੜਾ ਵਿਖੇ ਪਿ੍ਰੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ ਸਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਕੁੰਦਨ ਲਾਲ ਅਗਰਵਾਲ ਐੱਚਐੱਮਵੀ ਡੀਏਵੀ ਕਾਲਜ ਦੇ ਐੱਲਐੱਮਸੀ ਮੈਂਬਰ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਗੈਸਟ ਆਫ਼ ਓਨਰ ਦੇ ਰੂਪ ਵਿਚ ਉਦਯੋਗਪਤੀ ਸੁਰਿੰਦਰ ਨਾਥ ਮੇਅਰ ਜਲੰਧਰ ਤੋਂ ਹਾਜ਼ਰ ਹੋਏ। ਇਨ੍ਹਾਂ ਦੇ ਅਲੋਕ ਪ੍ਰਕਾਸ਼ ਮੇਅਰ ਪਿਤਾ ਜੀ 1918 ਵਿਚ ਡੀਏਵੀ ਕਾਲਜ ਜਲੰਧਰ ਦੇ ਪਹਿਲੇ ਵਿਦਿਆਰਥੀ ਸਨ। ਸਵਾਮੀ ਦਇਆਨੰਦ ਸਰਸਵਤੀ ਦੇ ਜਨਮ ਦਿਹਾੜੇ 'ਤੇ ਸਵਾਮੀ ਜੀ ਦੀਆਂ ਸਿੱਖਿਆਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਲਜ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜੋ ਖੇਡਾਂ ਕਰਵਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿੱਥੇ ਬੱਚਿਆਂ ਨੂੰ ਸਿਹਤ ਨਰੋਈ ਰਹਿੰਦੀ ਹੈ ਉਥੇ ਖਿਡਾਰੀਆਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਦੇ ਹਨ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਮਹਿਮਾਨ ਨੇ ਅਕਾਸ਼ ਵਿਚ ਗੁਬਾਰੇ ਉਡਾ ਕੇ ਕੀਤੀ। ਉਪਰੰਤ ਕਾਲਜ ਦੇ ਸਕਾਊਟ ਐਂਡ ਗਾਈਡ ਵਲੋਂ ਪਰੇਡ ਕੀਤੀ ਗਈ। ਇਸੇ ਦੌਰਾਨ ਕਾਲਜ ਦੇ ਵਿਦਿਆਰਥੀ ਅਤੇ ਸਟਾਫ਼ ਵਲੋਂ ਡੀਏਵੀ ਗੀਤ ਗਾਇਆ ਗਿਆ। ਮੁੱਖ ਮਹਿਮਾਨ ਦੁਆਰਾ ਸਲਾਨਾ ਸਪੋਰਟਸ ਮੀਟ ਸ਼ੁਰੂ ਕਰਨ ਦੀ ਆਗਿਆ ਦੇਣ ਉਪਰੰਤ ਇਸ ਮੀਟ ਦਾ ਆਗਾਜ਼ ਕੀਤਾ ਗਿਆ। ਇਸ ਸਪੋਰਟਸ ਮੀਟ ਦੌਰਾਨ ਮੁੰਡਿਆਂ ਅਤੇ ਕੁੜੀਆਂ ਦੀਆਂ 200 ਮੀਟਰ ਦੌੜਾਂ ਸੂਮੋ ਰੇਸ, ਮਿਊਜ਼ੀਕਲ ਚੇਅਰ, ਰੱਸਾ ਕਸ਼ੀ, ਸ਼ਾਟ-ਪੁੱਟ, ਗੋਲਾ ਸੁੱਟਣ, ਥਰੋਅ, ਲੰਮੀ ਛਾਲ, ਲੈਮਨ ਸਪੁੂਨ ਰੇਸ, ਥਰੀ ਲੈਗ ਰੇਸ, ਫਰੌਗ ਰੇਸ, ਸਾਈਕਲ ਰੇਸ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਖੇਡ ਭਾਵਨਾ ਨਾਲ ਖੇਡਦੇ ਹੋਏ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਆਪਣੀ ਖੇਡ ਪ੍ਰਤਿਭਾ ਦਾ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੇ ਚੇਅਰਮੈਨ ਵਿਕਾਸ ਉੱਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਖੇਡਾਂ ਇਕ ਖੇਡਾਂ ਇਕ ਚੰਗੇ ਲੀਡਰ ਦੀ ਬੁਨਿਆਦ ਹੁੰਦੀਆਂ ਹਨ ਜਿਸ ਤੋਂ ਸਾਨੂੰ ਹਰ ਇਕ ਪਲ ਸਿੱਖਣ ਨੂੰ ਮਿਲਦਾ ਹੈ। ਜਿਸ ਦੀ ਭਵਿੱਖ ਵਿਚ ਬਹੁਤ ਜ਼ਿਆਦਾ ਲੋੜ ਹੈ। ਸਿੱਖਿਆ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੀ ਹੈ, ਉੱਥੇ ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਅਤੇ ਸਰੀਰਕ ਵਿਕਾਸ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੋਹਨ ਲਾਲ ਉਪਲ ਡੀਏਵੀ ਕਾਲਜ ਹਰ ਸਾਲ ਸਲਾਨਾਂ ਖੇਡਾਂ ਦਾ ਆਯੋਜਨ ਕਰਦਾ ਆ ਰਿਹਾ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਵਿਚ ਹਿੱਸਾ ਲੈ ਕੇ ਆਪਣਾ ਨਾਮ ਚਮਕਾ ਸਕਣ। ਕਾਲਜ ਪਿ੍ਰੰਸੀਪਲ ਵਲੋਂ ਚੁਣੇ ਗਏ ਬੈਸਟ ਅਥਲੀਟ ਲੜਕੀਆਂ ਵਿਚੋਂ ਗਿਆਰਵੀਂ ਕਲਾਸ ਦੀ ਕਿਰਨਦੀਪ ਕੌਰ ਅਤੇ ਲੜਕਿਆਂ ਵਿਚੋਂ ਪੀਜੀਡੀਸੀਏ ਦਾ ਅਮਰੀਕ ਨੂੰ ਇਸ ਸੈਸ਼ਨ ਦੀ ਸਰਵੋਤਮ ਖਿਡਾਰੀ ਐਲਾਨਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਮਾਗਮ ਦੇ ਅੰਤ ਵਿਚ ਕਾਲਜ ਦੀਆਂ ਪ੍ਰਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਉਨ੍ਹਾਂ ਸਵਾਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆ ਸੰਬੰਧੀ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਸਵਾਮੀ ਜੀ ਆਰੀਆਂ ਸਮਾਜ ਦੇ ਸੰਸਥਾਪਕ ਦੇ ਰੂਪ ਵਿਚ ਪੂਜਣਯੋਗ ਹਨ। ਉਹ ਇਕ ਮਹਾਨ ਦੇਸ਼ ਭਗਤ ਅਤੇ ਅਜਿਹੇ ਮਾਰਗ ਦਰਸ਼ਕ ਸਨ, ਜਿਨ੍ਹਾਂ ਨੇ ਆਪਣੇ ਚੰਗੇ ਕੰਮਾਂ ਸਦਕਾ ਸਮਾਜ ਨੂੰ ਨਵੀਂ ਦਿਸ਼ਾ ਅਤੇ ਊਰਜਾ ਪ੍ਰਦਾਨ ਕੀਤੀ। ਦੇਸ਼ ਦੀ ਆਜ਼ਾਦੀ ਲਈ ਵੀ ਉਨ੍ਹਾਂ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਅੰਗਰੇਜ਼ੀ ਹਕੂਮਤ ਨਾਲ ਜੰਮ ਕੇ ਲੋਹਾ ਲਿਆ ਸੀ। ਉਹ ਵੈਦਿਕ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ। ਉਨ੍ਹਾਂ ਨੇ ਰਾਸ਼ਟਰ ਵਿਰੋਧੀ ਕੁਰੀਤੀਆਂ ਅਤੇ ਅੰਧ-ਵਿਸ਼ਵਾਸ਼ਾਂ ਦਾ ਪੂਰਾ ਵਿਰੋਧ ਕੀਤਾ। ਉਨ੍ਹਾਂ ਵਿਅਕਤੀ ਦੁਆਰਾ ਕੀਤੇ ਕਰਮਾਂ ਦੇ ਫਲ ਨੂੰ ਹੀ ਜੀਵਨ ਦਾ ਮੂਲ ਸਿਧਾਂਤ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਸਵਾਮੀ ਦਇਆਨੰਦ ਜੀ ਦੇ ਮਹਾਨ ਵਿਚਾਰਾਂ ਤੋਂ ਪ੍ਰਰੇਰਣਾ ਲੈਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਦੇ ਮਾਰਗ 'ਤੇ ਚਲਦਿਆਂ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ਓਮ ਉਪੱਲ, ਅਜੀਤ ਸਿੰਘ ਵਾਲੀਆ, ਐੱਸਐਨ ਅਗਰਵਾਲ , ਗੁਰਦੇਵ ਸਿੰਘ ਦੇ ਇਲਾਵਾ ਆਦਰਸ਼ ਬਾਲ ਵਿਦਿਆਲਾ ਦੇ ਪਿ੍ਰੰਸੀਪਲ ਨਰੋਤਮ ਖੇਤੀ ਨੇ ਸ਼ਮੂਲੀਅਤ ਕੀਤੀ।