ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਿੱਖਿਆ ਵਿਭਾਗ ਨੇ ਅਧਿਆਪਕਾਂ ਤੇ ਵਿਭਾਗੀ ਮੁਲਾਜ਼ਮਾਂ ਦੀਆਂ ਖੇਡਾਂ ਜਿਹੜੀਆਂ ਲੁਧਿਆਣਾ ਵਿਖੇ 11 ਜਨਵਰੀ ਤੋਂ ਕਰਾਉਣੀਆਂ ਸਨ, ਅਚਾਨਕ ਦੂਸਰੀ ਵਾਰ ਮੁਲਤਵੀ ਹੋਣ ਕਰ ਕੇ ਅਧਿਆਪਕ ਮਾਯੂਸ ਹੋ ਗਏ ਹਨ।¢'ਕਦੇ ਜੰਮ ਪਓ ਚਿੜੀਓ ਤੇ ਕਦੇ ਮਰ ਜਾਓ ਚਿੜੀਓ' ਦੀ ਕਹਾਵਤ ਮੁਤਾਬਕ ਪਹਿਲਾਂ ਇਹ ਖੇਡਾਂ 26 ਦਸੰਬਰ ਤੋਂ ਹੋਣੀਆਂ ਸਨ, ਫਿਰ ਪੰਚਾਇਤੀ ਚੋਣਾਂ ਕਾਰਨ ਮੁਲਤਵੀ ਕਰ ਕੇ 11 ਜਨਵਰੀ ਨੂੰ ਕਰਵਾਉਣ ਦਾ ਐਲਾਨ ਹੋਇਆ।

ਭਾਵੇਂ ਵਿਭਾਗ ਨੇ ਪਹਿਲਾਂ ਅਧਿਆਪਕ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਦਫਤਰਾਂ ਦੇ ਖੇਡ ਫੰਡ ਵਿੱਚੋਂ ਸਪੋਰਟਸ ਖੇਡ ਕਿੱਟਾਂ, ਡੀਏ/ਟੀਏ ਦੇਣ ਦਾ ਵਾਅਦਾ ਕਰ ਕੇ ਪੱਲਾ ਝਾੜ ਲੈਣ ਮਗਰੋਂ ਵੀ ਅਧਿਆਪਕਾਂ ਨੇ ਵਿਭਾਗ ਵੱਲੋਂ ਜ਼ਿਲਿ੍ਹਆਂ ਨੂੰ ਨਿਰਧਾਰਤ ਰੰਗਾਂ ਅਨੁਸਾਰ ਪ੫ਤੀ ਖਿਡਾਰੀ 2 ਹਜ਼ਾਰ ਦੀ ਸਪੋਰਟਸ ਕਿੱਟ ਕੋਲੋਂ ਖ਼ਰਚ ਕੇ ਤਿਆਰੀਆਂ ਅਰੰਭੀਆਂ ਹੋਈਆਂ ਸਨ।

ਅਧਿਆਪਕ ਪਹਿਲਾਂ ਦੁਪਹਿਰ ਤਕ ਸਕੂਲਾਂ ਵਿਚ ਡਿਊਟੀ ਕਰਦੇ ਤੇ ਬਾਅਦ ਦੁਪਹਿਰ ਤੋਂ ਸ਼ਾਮ ਤਕ ਖੇਡ ਅਭਿਆਸ ਕਰਦੇ ਸਨ ਤੇ ਸਿਹਤ ਚੇਤਨਾ ਦਾ ਮਾਹੌਲ ਬਣ ਗਿਆ ਸੀ ਪਰ ਡੀਪੀਆਈ (ਐਲੀਮੈਂਟਰੀ) ਵੱਲੋਂ ਅਧਿਆਪਕਾਂ ਦੀਆਂ ਖੇਡਾਂ ਮੁਲਤਵੀ ਕਰਨ ਲਈ ਵਿਦਿਆਰਥੀਆਂ ਦੀਆਂ ਸਾਲਾਨਾ ਪ੫ੀਖਿਆਵਾਂ ਦੀਆਂ ਤਿਆਰੀਆਂ ਤੇ 13 ਜਨਵਰੀ ਨੂੰ ਲੋਹੜੀ ਨੂੰ ਵਜ੍ਹਾ ਬਣਾ ਕੇ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਦਰਅਸਲ ਅਧਿਆਪਕਾਂ ਨੇ ਲੋਹੜੀ ਵਗੈਰਾ ਦੀ ਮੰਗ ਨਹੀਂ ਕੀਤੀ ਸੀ ਤੇ ਨਾ ਕਦੇ ਵਿਭਾਗ ਨੇ ਪਹਿਲਾਂ ਲੋਹੜੀ ਕਰ ਕੇ ਕੋਈ ਛੁੱਟੀ ਕੀਤੀ ਸੀ ਕਿਉਂਕਿ ਇਨ੍ਹਾਂ ਖੇਡਾਂ ਲਈ ਹਿੱਸਾ ਲੈਣ ਵਾਲੇ ਖਿਡਾਰੀ ਅਧਿਆਪਕਾਂ ਨੇ ਇਨ੍ਹਾਂ ਮੁਕਾਬਲਿਆਂ ਖਾਤਰ ਦੂਸਰੇ ਸ਼ਨਿੱਚਰਵਾਰ ਤੇ ਐਤਵਾਰ ਦੀਆਂ ਦੋਵਾਂ ਛੁੱਟੀਆਂ ਦੀ ਕੁਰਬਾਨੀ ਦੇ ਕੇ ਬਾਲਾਂ ਦੀ ਪੜ੍ਹਾਈ ਨੂੰ ਮਹੱਤਤਾ ਦਿੱਤੀ ਸੀ, ਅਧਿਆਪਕਾਂ ਨੇ ਕਦੇ ਛੁੱਟੀਆਂ ਵਿਚ ਖੇਡ ਮੁਕਾਬਲੇ ਨਾ ਕਰਵਾਉਣ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ। ਹੁਣ ਤਿਆਰੀਆਂ ਦੇ ਨਾਲ ਸਪੋਰਟਸ ਕਿੱਟਾਂ ਉੱਤੇ ਖ਼ਰਚਾ ਕਰ ਕੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ।