ਵਿਜੇ ਸੋਨੀ, ਫਗਵਾੜਾ : ਮੋਹਨ ਲਾਲ ਉਪਲ ਡੀਏਵੀ ਕਾਲਜ ਫਗਵਾੜਾ ਦੇ ਬੀਏ ਭਾਗ ਪਹਿਲੇ ਦੇ ਅਮਨ ਕੁਮਾਰ ਨੇ ਗਰੀਕੋ ਰੋਮ ਚੈਪਿਅਨਸ਼ਿਪ ਵਿਚ ਆਪਣੀ ਬਿਹਤਰੀਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਕੁਸ਼ਤੀ ਮੁਕਾਬਲੇ ਵਿਚ ਰਾਸ਼ਟਰੀ ਪੱਧਰ 'ਚੋਂ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਮੁਕਾਬਲੇ ਦੌਰਾਨ ਪਹਿਲਾਂ ਰਾਊਂਡ ਰਾਜਸਥਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ 0-5 ਨਾਲ ਜਿੱਤਿਆ ਅਤੇ ਦੂਸਰੇ ਰਾਊਂਡ ਵਿੱਚ ਕੁਰਕੇਸ਼ਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ 0-4 ਤੋਂ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਤੀਸਰੇ ਰਾਊਂਡ ਵਿੱਚ ਐੱਮਡੀ ਯੂਨੀਵਰਸਿਟੀ ਰੋਹਤਕ ਦੇ ਵਿਦਿਆਰਥੀ ਨੂੰ 0-8 ਨਾਲ ਹਰਾਇਆ। ਆਖਰੀ ਅਤੇ ਫਾਇਨਲ ਰਾਊਂਡ ਸੀਡੀਐੱਲਯੂ ਯੂਨੀਵਰਸਿਟੀ ਸਿਰਸਾ ਦੇ ਵਿਦਿਆਰਥੀਆਂ ਨੂੰ ਸਖ਼ਤ ਮੁਕਾਬਲੇ ਨਾਲ 0-5 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕਰਕੇ ਬਰਾਊਨ ਮੈਡਲ ਆਪਣੇ ਨਾਮ ਕੀਤਾ। ਇਹ ਕੁਸ਼ਤੀ ਮੁਕਾਬਲੇ ਗੁਰੂ ਜਮਸ਼ੇਰਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਜੋ ਕਿ ਹਰਿਆਣੇ ਵਿੱਚ ਆਲ-ਇੰਡੀਆ ਇੰਟਰ-ਯੁਨੀਵਰਸਿਟੀ (2019-20) ਵਿਚ 14 ਨਵੰਬਰ ਤੋਂ 18 ਨਵੰਬਰ 2019 ਵਿੱਚ ਚੱਲ ਰਹੇ ਹਨ। ਕਾਲਜ ਦੇ ਪਿ੍ਰੰਸੀਪਲ ਡਾ. ਕਿਰਨਜੀਤ ਰੰਧਾਵਾ ਨੇ ਇਸ ਉਪਲਬਧੀ ਲਈ ਅਮਨ ਕੁਮਾਰ ਨੂੰ ਵਧਾਈ ਦਿੱਤੀ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਤੇ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਦਾ ਬਹੁਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਕਾਲਜ ਦੇ ਖਿਡਾਰੀਆਂ ਲਈ ਹਰ ਪ੍ਰਕਾਰ ਦੀਆ ਸੁਵਿਧਾਵਾਂ ਦੇਣ ਲਈ ਕਾਲਜ ਵਚਨਬੱਧ ਹੈ ਅਤੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਹਨ ਜਿਸ ਨਾਲ ਖਿਡਾਰੀਆਂ ਦੇ ਸਰੀਰ ਅਤੇ ਦਿਮਾਗ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਖਿਡਾਰੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ । ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਖੇਡਾਂ ਵਿੱਚ ਵੀ ਉਪਲੱਬਧੀਆਂ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਮ ਰੋਸ਼ਨ ਕਰ ਸਕਣ। ਅਮਨ ਕੁਮਾਰ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਕਾਲਜ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਖੇਡ ਸੁਵਿਧਾਵਾਂ ਅਤੇ ਅਧਿਆਪਕਾਂ ਦੇ ਵੱਲੋਂ ਦਿੱਤੇ ਗਏ ਯੋਗ ਮਾਰਗ ਦਰਸ਼ਨ ਨੂੰ ਦਿੱਤਾ।