ਹਰਮੇਸ਼ ਸਰੋਆ,ਫਗਵਾੜਾ

ਲਘੂ ਉਦਯੋਗ ਭਾਰਤੀ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ । ਜਿਸ ਵਿਚ ਕਪੂਰਥਲਾ ਤੋਂ ਸਿਵਲ ਸਰਜਨ ਪਰਮਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨਾਂ੍ਹ ਦੇ ਨਾਲ ਐਸ.ਐਮ.ਓ. ਫਗਵਾੜਾ ਡਾ. ਲਹਿੰਬਰ ਰਾਮ ਅਤੇ ਨਰਿੰਦਰ ਪਾਲ ਸਿੰਘ ਐਸ.ਈ. ਸੀਵਰੇਜ ਬੋਰਡ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਜਦਕਿ ਗੈਸਟ ਆਫ ਓਨਰ ਦੇ ਰੂਪ ਵਿਚ ਸਮਾਜ ਸੇਵਿਕਾ ਸਾਉਦੀ ਸਿੰਘ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਜਿਲ੍ਹਾ ਕਪੂਰਥਲਾ ਬਹੁਤ ਜਲਦੀ ਮੁਕਤ ਹੋ ਜਾਵੇਗਾ। ਕੋਵਿਡ ਵੈਕਸੀਨ ਲਗਾਉਣ ਦਾ ਕੰਮ ਵੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਉਦਯੋਗਿਕ ਇਕਾਈਆਂ ਵਿਚ ਕੰਮ ਕਰਦੀ ਲੇਬਰ ਅਤੇ ਸਟਾਫ ਦੀ ਸੁਵਿਧਾ ਲਈ ਪ੍ਰਰਾਥਮਿਕਤਾ ਦੇ ਅਧਾਰ ਤੇ ਕੈਂਪ ਲਗਾਏ ਜਾਣਗੇ। ਉਨਾਂ੍ਹ ਜਿਲ੍ਹੇ ਦੇ ਲੋਕਾਂ ਨੂੰ ਤੀਸਰੀ ਲਹਿਰ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਜਾਰੀ ਕੋਰੋਨਾ ਗਾਈਡ ਲਾਈਨਜ਼ ਦਾ ਪਾਲਣ ਕਰਦੇ ਰਹਿਣ ਅਤੇ ਵੈਕਸੀਨ ਦਾ ਟੀਕਾਕਰਣ ਜਰੂਰ ਕਰਵਾਉਣ ਦੀ ਅਪੀਲ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਲਹਿੰਬਰ ਰਾਮ ਨੇ ਫਗਵਾੜਾ ਵਾਸੀਆਂ ਅਤੇ ਖਾਸ ਤੌਰ ਤੇ ਇੰਡਸਟ੍ਰੀ ਨੂੰ ਵਧੀਆ ਮੈਡੀਕਲ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਪ੍ਰਬੰਧਕਾ ਵਲੋਂ ਮੁਖ ਮਹਿਮਾਨਾ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।