ਵਿਜੇ ਸੋਨੀ, ਫਗਵਾੜਾ : ਕੇਂਦਰ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਆਪਣੇ ਮਤ ਦਾ ਇਸਤੇਮਾਲ ਕਰਨ ਲਈ ਕਮਿਊਨਿਟੀ ਹਾਲ ਅਰਬਨ ਅਸਟੇਟ ਬੂਥ ਨੰਬਰ 143 ਵਿਖੇ ਪੱੁਜੇ ਅਤੇ ਆਪਣੀ ਵੋਟ ਪਾ ਕੇ ਹੋਰਾਂ ਨੂੰ ਵੀ ਵੋਟ ਪਾਣ ਲਈ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅਨੀਤਾ ਸੋਮ ਪ੍ਰਕਾਸ਼ ਕੈਂਥ, ਬੇਟਾ ਸੰਜੀਵ ਗੋਲਡੀ, ਕੌਂਸਲਰ ਜਸਵਿੰਦਰ ਕੌਰ, ਕੇਵਲ ਕਿ੍ਸ਼ਨ ਸ਼ਰਮਾ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਹਰ ਇਕ ਇਨਸਾਨ ਜਿਸਦੀ ਉਮਰ 18 ਸਾਲ ਤੋਂ ਵੱਧ ਹੈ, ਉਸ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਬਾਅਦ ਵਿਚ ਸਰਕਾਰਾਂ ਨੂੰ ਕੋਸਣ ਤੋਂ ਚੰਗਾ ਹੈ ਜੋ ਉਮੀਦਵਾਰ ਤੁਹਾਡੇ ਇਲਾਕੇ ਵਿਚ ਵਿਕਾਸ ਕਾਰਜ ਕਰਵਾ ਰਿਹਾ ਹੈ ਅਤੇ ਹਰ ਦੁਖ-ਸੁਖ ਦੀ ਘੜੀ ਵਿਚ ਤੁਹਾਡੇ ਨਾਲ ਖੜ੍ਹਾ ਰਹਿੰਦਾ ਹੈ, ਅਜਿਹੇ ਉਮੀਦਵਾਰ ਨੂੰ ਹੀ ਚੁਣਨਾ ਚਾਹੀਦਾ ਹੈ।