* ਲਾਕਡਾਊਨ ਦੌਰਾਨ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 108

* ਦੁਬਈ ਤੋਂ ਆਇਆ ਐੱਨਆਰਆਈ ਵੀ ਕੋਰੋਨਾ ਪਾਜ਼ੇਟਿਵ

* ਦੁਬਈ, ਕੈਨੇਡਾ, ਲਿਬਲਾਨ ਤੇ ਆਸਟ੍ਰੇਲੀਆ ਤੋਂ ਆਏ ਐੱਨਆਰਆਈਜ਼ ਦੇ ਲਏ ਕੋਰੋਨਾ ਸੈਂਪਲ

(ਫੋਟੋ ਨੰਬਰ-15 ਹਿੰਦੀ ਵਿਚੋਂ ਲਵੋ ਜੀ।)

ਅਮਨਜੋਤ ਵਾਲੀਆ, ਕਪੂਰਥਲਾ

ਪਾਜ਼ੇਟਿਵ ਸਾਬਕਾ ਕੌਂਸਲਰ ਦੇ ਸਪੰਰਕ 'ਚ ਆਏ ਪਰਿਵਾਰ ਅਤੇ ਹੋਰ 51 ਲੋਕਾਂ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਕੋਰੋਨਾ ਸੈਂਪਲ ਲਏ ਸਨ। ਜਿਨ੍ਹਾਂ ਦੀ ਰਿਪੋਰਟ ਵੀਰਵਾਰ ਨੂੰ ਆਈ ਤੇ 46 ਲੋਕਾਂ ਦੀ ਨੈਗੇਟਿਵ ਰਿਪੋਰਟ ਆਈ, ਉਥੇ ਹੀ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਪੰਜ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਉਥੇ ਹੀ ਇਕ ਹੋਰ ਪਾਜ਼ੇਟਿਵ, ਜੋ ਦੁਬਈ ਤੋਂ ਆਇਆ ਸੀ, ਉਸ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਲੈ ਕੇ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ, ਬੈਂਕ, ਸ਼ਾਪਿੰਗ ਮਾਲਜ਼ ਤੇ ਦੁਕਾਨਾਂ, ਜਿੱਥੇ ਭਾਰੀ ਰਸ਼ ਦੇਖਿਆ ਗਿਆ, ਉਥੇ ਹੀ ਨਾਨ ਕਨੈਕਟਿਡ ਥਰਮਾਮੀਟਰ ਰਾਹੀਂ ਉਨ੍ਹਾਂ ਦੀ ਜਾਂਚ ਕੀਤੀ ਗਈ ਤੇ ਕਈ ਜਗ੍ਹਾ ਸੋਸ਼ਲ ਡਿਸਟੈਂਸਿੰਗ ਦੀ ਕਮੀ ਵੀ ਪਾਈ ਗਈ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜੇਕਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸੈਨੇਟਾਈਜ਼, ਮਾਸਕ, ਸੋਸ਼ਲ ਡਿਸਟੈਂਸਿੰਗ ਨਾ ਰੱਖੇ ਤਾਂ ਉਨ੍ਹਾਂ ਦੇ ਚਲਾਨ ਕੀਤੇ ਜਾਣਗੇ। ਡਾ. ਬਾਵਾ ਨੇ ਦੱਸਿਆ ਕਿ ਮੰਗਲਵਾਰ ਸਾਬਕਾ ਕੌਂਸਲਰ ਦੇ ਸੰਪਰਕ 'ਚ ਆਏ ਲੋਕਾਂ ਦੇ ਲਏ ਗਏ 51 ਟੈੱਸਟਾਂ ਵਿਚੋਂ ਪਰਿਵਾਰ ਦੇ 50 ਸਾਲਾ ਵਿਅਕਤੀ, 43 ਸਾਲਾ ਅੌਰਤ, ਦੋ ਨੌਜਵਾਨ 16 ਤੇ 12 ਸਾਲਾ ਤੇ 42 ਸਾਲਾ ਵਿਅਕਤੀ, ਸੰਪਰਕ 'ਚ ਆਉਣ ਵਾਲਾ ਇਕ ਦੁਬਈ ਤੋਂ 50 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਤੇ 46 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ। ਉਨ੍ਹਾਂ ਦੱਸਿਆ ਕਿ ਕਪੂਰਥਲਾ 'ਚ ਲਾਕਡਾਊਨ ਦੌਰਾਨ 12,294 ਲੋਕਾਂ ਦੇ ਸ਼ੱਕੀ ਸੈਂਪਲ ਲਏ ਗਏ। ਉਥੇ ਹੀ ਇਨ੍ਹਾਂ ਸੈਂਪਲਾਂ ਦੀ ਰਿਪੋਰਟ 10,598 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਉਥੇ ਪਾਜ਼ੇਟਿਵ 108 ਮਰੀਜ਼ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ 359 ਸੈਂਪਲ ਲਏ ਗਏ ਹਨ ਤੇ ਬੁੱਧਵਾਰ ਨੂੰ 278 ਸੈਂਪਲ ਲਏ ਗਏ ਹਨ। ਉਥੇ ਹੀ 637 ਦੀ ਰਿਪੋਰਟ ਪੈਂਡਿੰਗ ਚੱਲ ਰਹੀ ਹੈ। ਜੋ ਕਿ ਸ਼ੁੱਕਰਵਾਰ ਨੂੰ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹੇ ਵਿਚ ਲਏ ਗਏ ਸੈਂਪਲਾਂ 'ਚ ਕਪੂਰਥਲਾ ਸਿਵਲ ਹਸਪਤਾਲ 'ਚ 73 ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ ਦੁਬਈ, ਕੈਨੇਡਾ, ਲਿਬਲਾਨ ਤੇ ਆਸਟ੍ਰੇਲੀਆ ਤੋਂ ਆਏ 14 ਐੱਨਆਰਆਈ ਦੇ ਸੈਂਪਲ ਸ਼ਾਮਲ ਹਨ। ਉਨ੍ਹਾਂ ਦੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਰੋਡ 'ਤੇ ਮੌਜੂਦ ਇਕ ਨਿੱਜੀ ਕਾਲਜ 'ਚ ਕੁਆਰੰਟਾਈਨ ਕਰ ਦਿੱਤਾ ਹੈ। ਉਥੇ ਹੀ ਇਨ੍ਹਾਂ 'ਚ 5 ਕੈਦੀ, ਗਰਭਵਤੀ ਮਹਿਲਾ 8, ਮੋਲਵੀ ਦੇ ਸੰਪਰਕ 'ਚ ਆਉਣ ਵਾਲੇ 6 ਤੋਂ ਇਲਾਵਾ ਟਿੱਬਾ ਤੋਂ 23, ਬੇਗੋਵਾਲ ਤੋਂ 32, ਪਾਂਸ਼ਟਾ ਤੋਂ 20, ਫਗਵਾੜਾ ਤੋਂ 42, ਫੱਤੂਢੀਂਗਾ 47, ਸੁਲਤਾਨਪੁਰ ਲੋਧੀ ਤੋਂ 13, ਕਾਲਾ ਸੰਿਘਆ ਤੋਂ 35, ਟਿੱਬਾ ਤੋਂ 62, ਭੁਲੱਥ ਤੋਂ 6 ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਦੁਕਾਨਦਾਰਾਂ, ਮਾਲ, ਬੈਂਕ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ।

ਉਨ੍ਹਾਂ ਕਿਹਾ ਕਿ ਸਪੈਸ਼ਲ ਤੌਰ 'ਤੇ ਤਿੰਨ ਟੀਮਾਂ ਚੈਕਿੰਗ ਕਰਨ ਲਈ ਲਗਾ ਦਿੱਤੀਆਂ ਗਈਆਂ ਹਨ, ਜੇਕਰ ਕਿਸੇ 'ਚ ਕੋਈ ਕਮੀ ਪਾਈ ਗਈ ਤਾਂ ਉਨ੍ਹਾਂ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਰੋਨਾ ਵਰਗੀ ਮਹਾਮਾਰੀ 'ਤੇ ਜਿੱਤ ਹਾਸਲ ਕਰਨਾ ਚਾਹੁੰਦੇ ਹਨ ਤਾਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ।