ਜੇਐੱਨਐੱਨ, ਕਪੂਰਥਲਾ : ਥੇਹ ਕਾਂਜਲਾ ਵਿਖੇ ਸਥਿਤ ਮਾਡਰਨ ਜੇਲ੍ਹ 'ਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹੋ ਰਹੀ ਮੋਬਾਈਲ ਫੋਨ ਬਰਾਮਦਗੀ ਕਾਰਨ ਸੁਰਖੀਆਂ 'ਚ ਚੱਲ ਰਹੀ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ 'ਚ ਹੁਣ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ 'ਚ ਬੰਦ ਹਵਾਲਾਤੀਆਂ ਤੇ ਕੈਦੀਆਂ ਤੋਂ ਜ਼ਿਆਦਾ ਮੋਬਾਈਲ ਫੋਨ ਦੀ ਬਰਾਮਦਗੀ ਹੋਣ ਨਾਲ ਜਿੱਥੇ ਜੇਲ੍ਹ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਉਥੇ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਆਖ਼ਰ ਜੇਲ੍ਹ ਕੰਪਲੈਕਸ ਦੇ ਅੰਦਰ ਮੋਬਾਈਲ ਫੋਨ ਦਾ ਪੁੱਜਣਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਜਿਸ ਨੂੰ ਲੈ ਕੇ ਕਪੂਰਥਲਾ ਪੁਲਿਸ ਵੀ ਵਿਸ਼ੇਸ਼ ਤੌਰ 'ਤੇ ਜਾਂਚ 'ਚ ਜੁਟ ਗਈ ਹੈ, ਜਿਸ ਨੂੰ ਲੈ ਕੇ ਆਗਾਮੀ ਦਿਨਾਂ 'ਚ ਕਈ ਖੁਲਾਸੇ ਸਾਹਮਣੇ ਆ ਸਕਦੇ ਹਨ ਤੇ ਲਗਪਗ ਤਿੰਨ ਮਹੀਨਿਆਂ 'ਚ 300 ਦੇ ਕਰੀਬ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਉਥੇ ਐੱਸਪੀ ਜੇਲ੍ਹ ਬਲਜੀਤ ਸਿੰਘ ਘੁੰਮਣ ਦਾ ਤਬਾਦਲਾ ਹੋਣ ਮਗਰੋਂ ਨਵ-ਨਿਯੁਕਤ ਐੱਸਪੀ ਜੇਲ੍ਹ ਗੁਰਨਾਮ ਲਾਲ ਦੇ ਅਹੁਦਾ ਸੰਭਾਲਣ ਮਗਰੋਂ ਕਾਫੀ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। ਮਾਡਰਨ ਜੇਲ੍ਹ 'ਚ ਸੁਰੱਖਿਆ ਇੰਨੀ ਮਜ਼ਬੂਤ ਹੈ ਕਿ ਜਿੱਥੇ ਪਰਿੰਦਾ ਵੀ ਪਰ ਮਾਰਨ ਦੀ ਭੁੱਲ ਨਹੀਂ ਕਰ ਸਕਦਾ, ਪਰ ਉਥੇ ਮੋਬਾਈਲ ਤੇ ਨਸ਼ੀਲਾ ਪਦਾਰਥ ਦਾ ਪੁੱਜਣਾ ਬੇਹੱਦ ਜੇਲ੍ਹ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਹੋਇਆ ਹੈ।

ਸੁਰੱਖਿਆ ਨੂੰ ਹੋਰ ਸਖ਼ਤ ਕੀਤਾ ਜਾਵੇਗਾ : ਜੇਲ੍ਹ ਸੁਪਰਡੈਂਟ

ਇਸ ਸਬੰਧੀ ਜਦੋਂ ਮਾਡਰਨ ਜੇਲ੍ਹ ਦੇ ਨਵ-ਨਿਯੁਕਤ ਸੁਪਰਡੈਂਟ ਗੁਰਨਾਮ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਲ੍ਹ 'ਚ ਮੋਬਾਈਲ ਤੇ ਨਸ਼ੀਲੇ ਪਦਾਰਥਾਂ ਨੂੰ ਜਾਣ ਤੋਂ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਜਾਵੇਗਾ, ਜਿਸ ਦੀ ਮਦਦ ਨਾਲ ਉਹ ਪੂਰੀ ਸੁਰੱਖਿਆ ਟੀਮਾਂ ਦਾ ਮੁਆਇਨਾ ਕਰ ਰਹੇ ਹਨ ਤੇ ਪੁਲਿਸ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਹ ਸਪੈਸ਼ਲ ਤੌਰ 'ਤੇ ਡੈਪੂਟੇਸ਼ਨ 'ਤੇ ਆਉਣ ਮਗਰੋਂ ਕਪੂਰਥਲਾ ਦੇ ਡੀਸੀ ਦੀਪਤੀ ਉੱਪਲ, ਐੱਸਐੱਸਪੀ ਹਰਕਮਲਪ੍ਰਰੀਤ ਸਿੰਘ ਖੱਖ ਤੇ ਜ਼ਿਲ੍ਹਾ ਸੈਸ਼ਨ ਜੱਜ ਨਾਲ ਵੀ ਮੁਲਾਕਾਤ ਕੀਤੀ ਹੈ। ਜੇਲ੍ਹ 'ਚ ਬੰਦ ਹਵਾਲਾਤੀਆਂ ਤੇ ਕੈਦੀਆਂ ਦੀ ਹਿਫਾਜ਼ਤ ਲਈ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਸਜ਼ਾ ਕੱਟਣ ਮਗਰੋਂ ਚੰਗੀ ਜ਼ਿੰਦਗੀ ਜਿਉਣ ਲਈ ਜੇਲ੍ਹ ਅੰਦਰ ਕਈ ਤਰ੍ਹਾਂ ਦੇ ਪ੍ਰਰੋਜੈਕਟ ਲਗਾ ਕੇ ਉਨ੍ਹਾਂ ਨੂੰ ਸਿਖਲਾਈ ਵੀ ਕਰਵਾਈ ਜਾ ਰਹੀ ਹੈ। ਆਗਾਮੀ ਦਿਨਾਂ 'ਚ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ, ਜਿਸ ਲਈ ਕਪੂਰਥਲਾ ਪੁਲਿਸ ਦਾ ਪੂਰਾ ਸਹਿਯੋਗ ਲਿਆ ਜਾਵੇਗਾ।

ਮੁਸਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ : ਐੱਸਐੱਸਪੀ ਖੱਖ

ਇਸ ਸਬੰਧੀ ਜਦੋਂ ਐੱਸਐੱਸਪੀ ਹਰਕਮਲਪ੍ਰਰੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਡਰਨ ਜੇਲ੍ਹ 'ਚ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਈਲ ਮਿਲਣ ਮਗਰੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਂਦੀ ਹੈ ਤੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐੱਸਪੀ ਜੇਲ੍ਹ ਗੁਰਨਾਮ ਸਿੰਘ ਦਾ ਜ਼ਿਲ੍ਹਾ ਪੁਲਿਸ ਪੂਰਾ ਸਹਿਯੋਗ ਕਰੇਗੀ।

ਮੁਲਜ਼ਮ ਖ਼ਿਲਾਫ਼ ਦਰਜ ਕੀਤਾ ਜਾਵੇਗਾ ਮਾਮਲਾ : ਗੁਰਜੰਟ/ਸ਼ਸ਼ੀਪਾਲ

ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜੰਟ ਸਿੰਘ ਤੇ ਸ਼ਸ਼ੀਪਾਲ ਨੇ ਦੱਸਿਆ ਕਿ ਉਹ 13 ਸਤੰਬਰ ਨੂੰ ਜੇਲ੍ਹ ਦੀਆਂ ਬੈਰਕਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਬੈਰਕ ਨੰਬਰ 1 ਦੀ ਅਚਾਨਕ ਤਲਾਸ਼ੀ ਦੌਰਾਨ ਉਸ 'ਚ ਬੰਦ ਹਵਾਲਾਤੀ ਅੌਰਤ ਰਜਿੰਦਰ ਕੌਰ ਪਤਨੀ ਸੋਹਨ ਲਾਲ ਵਾਸੀ ਮਹੇੜੂ ਤੋਂ ਇਕ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਦੇ ਬਰਾਮਦ ਕੀਤਾ ਗਿਆ। ਉਥੇ ਜਨਾਨਾ ਬਾਥਰੂਮ 'ਚੋਂ ਚੈਕਿੰਗ ਦੌਰਾਨ ਦੋ ਮੋਬਾਈਲ ਫੋਨ ਸਮੇਤ ਬੈਟਰੀ, ਇਕ ਗੋਲਡਨ ਰੰਗ ਦਾ ਸੈਮਸੰਗ ਮੋਬਾਈਲ ਫੋਨ, ਇਕ ਸੈਮਸੰਗ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਅਤੇ ਇਕ ਮੋਬਾਈਲ ਫੋਨ ਸਮੇਤ ਦੋ ਸਿੰਮ ਤੇ ਬੈਟਰੀ ਦੇ ਬਰਾਮਦ ਕੀਤਾ ਗਿਆ। ਜਿਸ ਦੌਰਾਨ ਜੇਲ੍ਹ ਪੁਲਿਸ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਉਕਤ ਅੌਰਤ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 52-ਏ ਪ੍ਰਰੀਜ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।