ਵਾਲੀਆ, ਕਪੂਰਥਲਾ : ਮੰਗਲਵਾਰ ਸ਼ਾਮ 7:30 ਵਜੇ ਇਕ ਜੁਗਾੜੂ ਵਾਹਨ ਦੀ ਆਲੂਆਂ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਇਸ ਵਾਹਨ 'ਤੇ ਸਵਾਰ 10 ਜਣਿਆਂ 'ਚੋਂ 6 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕਿ ਬੱਚਾ ਤੇ ਇੱਕੋ ਪਰਿਵਾਰ ਦੇ ਤਿੰਨ ਜੀਅ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਵਿਅਕਤੀ ਸਿੱਧਵਾਂ ਦੋਨਾ ਤੋਂ ਲੇਬਰ ਦਾ ਕੰਮ ਕਰ ਕੇ ਵਾਪਸ ਆਪਣੀਆਂ ਝੁੱਗੀਆਂ 'ਚ ਜਾ ਰਹੇ ਸਨ ਕਿ ਖੈੜਾ ਰਿਜ਼ੋਰਟ ਨੇੜੇ ਆਲੂਆਂ ਨਾਲ ਲੱਦਿਆ ਇਕ ਤੇਜ਼ ਰਫ਼ਤਾਰ ਟਰੱਕ ਨਾਲ ਜੁਗਾੜੂ ਵਾਹਨ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਆਖ਼ਰੀ ਖ਼ਬਰਾਂ ਮਿਲਣ ਤਕ ਪੁਲਿਸ ਕਾਰਵਾਈ ਕਰ ਰਹੀ ਸੀ।