ਅਮਨਜੋਤ ਵਾਲੀਆ, ਕਪੂਰਥਲਾ

ਜ਼ਿਲ੍ਹੇ 'ਚ ਵੀਰਵਾਰ ਛੇ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ ਲਗਪਗ ਇਕ ਸਾਲ 'ਚ ਪਹਿਲੀ ਵਾਰ 363 ਕੋਰੋਨਾ ਪੀੜਤ ਪਾਏ ਗਏ, ਜਿਸ ਨਾਲ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਮਿ੍ਤਕਾਂ 'ਚ 52 ਸਾਲਾ ਵਿਅਕਤੀ ਵਾਸੀ ਪਿੰਡ ਅਠੋਲੀ, 78 ਸਾਲਾ ਅੌਰਤ ਵਾਸੀ ਪਿੰਡ ਫੱਤੂਢੀਂਗਾ, 70 ਸਾਲਾ ਅੌਰਤ ਵਾਸੀ ਪਿੰਡ ਚਾਚੋਕੀ, 65 ਸਾਲਾ ਵਿਅਕਤੀ ਵਾਸੀ ਪਿੰਡ ਤਲਵੰਡੀ ਭਾਈ, 65 ਸਾਲਾ ਅੌਰਤ ਫਗਵਾੜਾ ਤੇ 49 ਸਾਲਾ ਵਿਅਕਤੀ ਵਾਸੀ ਫਗਵਾੜਾ ਦੀ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆ ਦੀ ਗਿਣਤੀ 383 ਤਕ ਪੁੱਜ ਗਈ ਹੈ, ਉਥੇ ਹੀ ਵੀਰਵਾਰ ਨੂੰ 363 ਕੋਰੋਨਾ ਪੀੜਤ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 14591 ਤਕ ਪਹੁੰਚ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੋਸ਼ਲ ਡਿਸਟੈਂਸ ਤੇ ਲਾਪਰਵਾਹੀ ਕਾਰਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ 'ਚ 1710 ਐਕਟਿਵ ਕੇਸ ਚੱਲ ਰਹੇ ਹੈ, ਜਦਕਿ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆ ਦੀ ਗਿਣਤੀ 12,499 ਤਕ ਪੁੱਜ ਗਈ ਹੈ। ਵੀਰਵਾਰ ਨੂੰ ਵੀ 150 ਮਰੀਜਾਂ ਨੂੰ ਠੀਕ ਹੋਣ 'ਤੇ ਹਸਪਤਾਲ ਵੱਲੋਂ ਛੁੱਟੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਚੋਂ 1865 ਕੋਰੋਨਾ ਸੈਂਪਲਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 1524 ਨੈਗੇਟਿਵ ਤੇ 238 ਪਾਜ਼ੇਟਿਵ ਪਾਏ ਗਏ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 60, ਟਰੂਨੈੱਟ 'ਤੇ ਕੀਤੇ ਗਏ ਟੈਸਟਾਂ 'ਚ ਅਤੇ ਪ੍ਰਰਾਈਵੇਟ ਲੈਬਾਂ 'ਤੇ ਕੀਤੇ ਗਏ ਟੈਸਟਾਂ 'ਚ 65 ਕੋਰੋਨਾ ਪੀੜਤ ਪਾਏ ਗਏ। ਇਸ ਨਾਲ ਵੀਰਵਾਰ ਨੂੰ ਕੁੱਲ 363 ਨਵੇਂ ਕੋਰੋਨਾ ਪੀੜਤ ਪਾਏ ਗਏ।

ਵੀਰਵਾਰ ਨੂੰ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ 'ਚ 2827 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ 'ਚ ਕਪੂਰਥਲਾ ਵੱਲੋਂ 792, ਫਗਵਾੜਾ ਵੱਲੋਂ 495, ਭੁਲੱਥ ਵੱਲੋਂ 117, ਸੁਲਤਾਨਪੁਰ ਲੋਧੀ ਵੱਲੋਂ 134, ਬੇਗੋਵਾਲ ਵੱਲੋਂ 162, ਿਢੱਲਵਾਂ ਵੱਲੋਂ 250, ਕਾਲ਼ਾ ਸੰਿਘਆ ਵੱਲੋਂ 105, ਫੱਤੂਢੀਂਗਾ ਵੱਲੋਂ 204, ਪਾਂਛਟਾ ਵੱਲੋਂ 394 ਤੇ ਟਿੱਬਾ ਵੱਲੋਂ 174 ਲੋਕਾਂ ਦੇ ਸੈਂਪਲ ਲਈ ਗਏ, ਜਿਨ੍ਹਾਂ ਦੀ ਰਿਪੋਰਟ ਸ਼ੁੱਕਰਵਾਰ ਸ਼ਾਮ ਨੂੰ ਆਉਣ ਦੀ ਸੰਭਾਵਨਾ ਹੈ।